Home | Abt Punjab | Culture | Gallery | Entertainment | Forum | Misc | Guestbook | Contact
ਤੁਸੀਂ ਇਸ ਵੇਲੇ: ਪੰਜਾਬੀ ਸੱਭਿਆਚਾਰ > ਪੰਜਾਬੀ ਲੋਕ-ਸਾਹਿਤ > ਘੋੜੀਆਂ


ਪੰਜਾਬੀ ਲੋਕ-ਸਾਹਿਤ
ਘੋੜੀਆਂ


    ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤ ਘੋੜੀਆਂ ਅਖਵਾਉਂਦੇ ਹਨ। ਘੋੜੀ ਲੋਕ-ਗੀਤ ਵਿੱਚ ਮੁੰਡੇ ਦੀ ਮਾਂ, ਭੈਣ ਤੇ ਹੋਰ ਨਜ਼ਦੀਕੀ ਰਿਸ਼ਤੇ ਦੀਆਂ ਇਸਤਰੀਆਂ ਵੱਲੋਂ ਮੁੰਡੇ ਦੇ ਖ਼ਾਨਦਾਨ ਦੀ ਵਡਿਆਈ ਤੇ ਵਿਆਹ ਦੇ ਰੂਪ ਵਿੱਚ ਇਸ ਖ਼ਾਨਦਾਨ ਦੇ ਜਲੌ ਦਾ ਵਰਨਣ ਹੁੰਦਾ ਹੈ। ਮੁੰਡੇ ਨਾਲ ਉਸ ਦੇ ਮਾਪਿਆਂ ਤੇ ਸਾਕ-ਸੰਬੰਧਿਆਂ ਦੇ ਲੰਮੇ ਮੋਹ ਦਾ ਰਿਸ਼ਤਾ ਤੇ ਲੁਟਾਇਆ ਜਾਂਦਾ ਲਾਡ-ਪਿਆਰ ਦੱਸਿਆ ਹੁੰਦਾ ਹੈ ਅਤੇ ਉਸ ਦੇ ਭਵਿੱਖ ਬਾਰੇ ਸ਼ੁਭ-ਕਾਮਨਾਵਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ।

    ਘੋੜੀਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾਂ ਵਾਲਾ ਦੱਸਿਆ ਜਾਂਦਾ ਹੈ। ਉਸ ਦੇ ਜਨਮ ਤੇ ਸਾਰਿਆਂ ਵੱਲੋਂ ਕਿਵੇਂ ਖ਼ੁਸ਼ੀਆਂ ਮਨਾਈਆਂ ਗਈਆਂ, ਕਿਵੇਂ ਤੋਹਫ਼ੇ ਵੰਡੇ ਗਏ ਆਦਿ ਦਾ ਵਰਨਣ ਘੁੜੀਆਂ ਵਿੱਚ ਆਮ ਮਿਲਦਾ ਹੈ। ਮੁੰਡੇ ਦੇ ਪਰਿਵਾਰ ਦੀ ਆਰਥਿਕ ਖ਼ੁਸ਼ਹਾਲੀ ਅਤੇ ਉੱਚੇ ਸਮਾਜਿਕ ਰੁਤਬੇ ਦੀ ਵਡਿਆਈ ਵੀ ਕੀਤੀ ਜਾਂਦੀ ਹੈ। ਘੋੜੀ ਚੜ੍ਹਨ ਵੇਲੇ ਦੀ ਸ਼ਾਨ ਨੂੰ ਭਿੰਨ-ਭਿੰਨ ਤਰੀਕਿਆਂ ਨਾਲ ਬਿਆਨਿਆ ਹੁੰਦਾ ਹੈ। ਮੁੰਡੇ ਦੇ ਵਸਤਰ, ਉਸ ਦਾ ਸਿਹਰਾ, ਇੱਥੋਂ ਤੱਕ ਕਿ ਉਸ ਦੀ ਜੁੱਤੀ ਦੀ ਮਹਿਮਾ ਵੀ ਰੱਜ ਕੇ ਕੀਤੀ ਜਾਂਦੀ ਹੈ। ਉਸ ਦੇ ਸਹੁਰੇ ਘਰ ਨੂੰ ਵੀ ਉੱਚਾ ਦੱਸਿਆ ਜਾਂਦਾ ਹੈ। ਜਿਸ ਕਰਕੇ ਮੁੰਡਾ ਅਤੇ ਉਸ ਦੇ ਪਰਿਵਾਰ ਵਾਲੇ ਉਚੇਰੇ ਜਾਪਦੇ ਹਨ। ਵਿਆਹ ਕੇ ਲਿਆਂਦੀ ਜਾਣ ਵਾਲੀ ਕੁੜੀ ਦੀ ਸੁੰਦਰਤਾ ਤੇ ਉਸ ਦੇ ਗੁਣਾਂ ਦੀ ਵੀ ਤਾਰੀਫ਼ ਕੀਤੀ ਜਾਂਦੀ ਹੈ। ਘੋੜੀਆਂ ਵਿੱਚ ਹੋਰ ਨਿੱਕੇ-ਨਿੱਕੇ ਵੇਰਵੇ ਉਦਾਹਰਨ ਵਜੋਂ ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਅਤੇ ਘੋੜੀ ਦੇ ਸ਼ਿੰਗਾਰ ਆਦਿ ਦੇ ਵੇਰਵੇ ਹੁੰਦੇ ਹਨ। ਸੁਹਾਗ ਵਾਂਗ ਘੋੜੀਆਂ ਵਿੱਚ ਵੀ ਸਾਰੀਆਂ ਰਿਸ਼ਤੇਦਾਰੀਆਂ ਦੇ ਪ੍ਰਸੰਗ ਵਿੱਚ ਘੋੜੀ ਚੜ੍ਹਨ ਦੀ ਰਸਮ ਦਾ ਵਰਨਣ ਹੁੰਦਾ ਹੈ।

    ਘੋੜੀਆਂ ਨੂੰ ਵੀ ਇਸਤਰੀਆਂ ਰਲ ਕੇ ਗਾਉਂਦੀਆਂ ਹਨ ਅਤੇ ਗਾਏ ਜਾਣ ਦੀ ਲੋੜ ਮੁਤਾਬਕ ਇਹਨਾਂ ਵਿੱਚੋਂ ਸ਼ਬਦਾਂ ਅਤੇ ਵਾਕੰਸ਼ਾਂ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਹਨ। ਬਾਕੀ ਲੋਕ-ਗੀਤਾਂ ਵਾਂਗ ਘੋੜੀਆਂ ਵੀ ਹਰ ਖਿੱਤੇ ਦੀ ਆਪਣੀ ਬੋਲੀ ਵਿੱਚ ਹੁੰਦੀਆਂ ਹਨ।

    ਸੁਹਾਗ ਵਾਂਗ ਘੋੜੀਆਂ ਵੀ ਭਾਗ ਅਤੇ ਬਣਤਰ ਪੱਖੋਂ ਸਰਲ ਹਨ। ਦੁਹਰਾ, ਪ੍ਰਕਿਰਤਿਕ ਛੋਹਾਂ, ਲੈਅ, ਰਵਾਨੀ ਆਦਿ ਘੋੜੀਆਂ ਦੇ ਹੋਰ ਲੱਛਣ ਹਨ।

 1. ਹਰਿਆ ਨੀ ਮਾਲਣ
 2. ਘੋੜੀ ਸੋਂਹਦੀ ਕਾਠੀਆਂ ਦੇ ਨਾਲ
 3. ਚੁਗ ਲਿਆਇਉ
 4. ਨਿੱਕੀ-ਨਿੱਕੀ ਬੂੰਦੀ
 5. ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂਇਸ ਨਾਲ ਸੰਬੰਧਤ ਪੰਨੇ
 • ਪੰਜਾਬੀ ਸੱਭਿਆਚਾਰ - ਜਾਣ ਪਹਿਚਾਣ
 • ਪੰਜਾਬ ਦਾ ਰਹਿਣ-ਸਹਿਣ
 • ਪੰਜਾਬ ਦੇ ਲੋਕ-ਕਿੱਤੇ
 • ਪੰਜਾਬ ਦੀਆਂ ਲੋਕ-ਕਲਾਵਾਂ
 • ਪੰਜਾਬ ਦੇ ਰਸਮ-ਰਿਵਾਜ਼
 • ਪੰਜਾਬ ਦੇ ਮੇਲੇ ਤੇ ਤਿਉਹਾਰ
 • ਪੰਜਾਬ ਦੇ ਲੋਕ-ਵਿਸ਼ਵਾਸ
 • ਪੰਜਾਬ ਦੀਆਂ ਲੋਕ-ਖੇਡਾਂ
 • ਪੰਜਾਬ ਦੇ ਲੋਕ-ਗੀਤ
 • ਪੰਜਾਬ ਦੇ ਲੋਕ-ਨਾਚ
 • ਪੰਜਾਬ ਦੀਆਂ ਨਕਲਾਂ

 • ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


  Advertisement Zone Below

  ਸਭ ਹੱਕ ਰਾਖਵੇਂ ਹਨ © ੨੦੦੮
  ਸਰਦਾਰੀ ਕਲੱਬ (ਪੰਜਾਬ)