ਤੁਸੀਂ ਇਸ ਵੇਲੇ: ਮਨ ਪਰਚਾਵਾ > ਬੁਝਾਰਤਾਂ
 ਬੁਝਾਰਤਾਂ
ਬੁਝਾਰਤਾਂ ਸੰਸਾਰ ਭਰ ਦੀਆਂ ਬੋਲੀਆਂ ਵਿੱਚ ਉਪਲਬਧ ਹਨ। ਇਹ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ। ਇਹਨਾਂ ਰਾਂਹੀ ਸਿਮਰਨ ਸ਼ਕਤੀ ਅਤੇ ਵਸਤੂ ਗਿਆਨ ਵਿੱਚ ਵਾਧਾ ਹੁੰਦਾ ਹੈ। ਇਹ ਲੋਕ ਬੁੱਧੀ ਦਾ ਚਮਤਕਾਰ ਦਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ।
ਪੰਜਾਬੀ ਲੋਕ ਬੁਝਾਰਤਾਂ ਪੰਜਾਬੀ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਪੰਜਾਬ ਦਾ ਲੋਕ ਜੀਵਨ ਇਹਨਾਂ ਵਿੱਚ ਸਾਫ ਦਿੱਸਦਾ ਹੈ। ਪੰਜਾਬ ਵਿੱਚ ਬੁਝਾਰਤਾਂ ਪਾਉਣ ਦਾ ਰੀਵਾਜ ਬਹੁਤ ਪੁਰਾਣਾ ਹੈ। ਬੁਝਾਰਤਾਂ ਨੂੰ "ਬੁੱਝਣ ਵਾਲੀਆਂ ਬਾਤਾਂ " ਵੀ ਕਿਹਾ ਜਾਂਦਾ ਹੈ। ਆਮ ਤੌਰ ਤੇ ਰਾਤ ਸਮੇਂ ਰੋਟੀ ਖਾਣ ਤੋਂ ਬਾਅਦ ਸਾਰਾ ਪਰਿਵਾਰ ਬਾਤਾਂ ਪਾਉਣ ਵਿੱਚ ਰੁੱਝ ਜਾਂਦਾ ਸੀ। ਦਿਨ ਵੇਲੇ ਬਾਤਾਂ ਪਾਉਣ ਦੀ ਮਨਾਹੀ ਹੈ ਆਖਦੇ ਹਨ "ਦਿਨ ਵੇਲੇ ਬਾਤਾਂ ਪਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ।"ਫੇਰ ਸੁਰੂ ਹੁੰਦਾ ਸੀ ਦੌਰ ਬਾਤਾਂ ਦਾ,ਇੱਕ ਜਣਾ ਬਾਤ ਪਾਉਂਦਾ ਤੇ ਬਾਕੀ ਬੁੱਝਦੇ ਸਨ । ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ। ਸਮਾਂ ਬਦਲਿਆ ,ਵਿਗਿਆਨ ਦੀਆਂ ਕਾਢਾਂ ਨੇ ਮਨੋਰੰਜਨ ਦੇ ਸਾਦਨ ਵਧਾ ਦਿੱਤੇ ਤੇ ਫੇਰ ਪੰਜਾਬੀ ਸੱਭਿਆਚਾਰ ਦਾ ਇਹ ਅਨਿੱਖੜਵਾਂ ਰੰਗ ਅਲੋਪ ਹੋ ਗਿਆ,ਅੱਜ ਨਾ ਕੋਈ ਬੁਝਾਰਤ ਪਾਉਣ ਵਾਲਾ ਹੈ ਤੇ ਨਾ ਹੀ ਕੋਈ ਬੁੱਝਣ ਵਾਲਾ...
ਸੋ ਪੰਜਾਬੀ ਸੱਭਿਆਚਾਰ ਦੇ ਇਸ ਅੰਗ ਬਾਰੇ ਪੰਜਾਬੀਆਂ ਨੂੰ ਜਾਗਰੁੱਕ ਕਰਨ ਲਈ ,ਸੱਭਿਆਚਾਰ ਡਾਟ ਕਾਮ ਪੇਸ਼ ਕਰਦੀ ਹੈ "ਬੁਝਾਰਤਾਂ"
| (1) | ਸੋਲਾਂ ਧੀਆਂ ਚਾਰ ਜੁਆਈ | | | (2) | ਅੰਮਾ ਅੰਮਾ ਮੈਂ ਜਾਨਾ, ਪੰਜਵਾਂ ਮੇਰਾ ਹਿੱਸਾ, ਮੈਂ ਅੱਧ'ਚ ਕਮਾਨਾ | | | (3) | ਇੱਕ ਕੋਠੇ ਵਿੱਚ ਚਾਰ ਮਹੀਂਆਂ, ਇੱਕ ਝੋਟਾ | | | (4) | ਇੱਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਕੇਵਲ ਦੇਖ ਦੇਖ ਜੀਂਦੇ | | | (5) | ਧੁੱਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ | | | (6) | ਕੰਧ ਤੇ ਹਦਵਾਣਾ, ਨਾ ਭੰਨਣਾ ਨਾ ਖਾਣਾ | | | (7) | ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤੇ ਖੁਲ੍ਹ ਜਾਂਦਾ | | | (8) | ਗੁਹਾਰੇ ਤੇ ਬੈਠੀ ਗੋਹ, ਉੱਤਰ ਆ ਨੀ ਭਾਈਆਂ ਪਿੱਟੀਏ, ਤੈਨੂੰ ਡਾਕੂ ਲੈਣਗੇ ਖੋਹ | | | (9) | ਦੋ ਕਬੂਤਰ ਡੱਬ ਖੜੱਬੇ, ਵੱਖੋ- ਵੱਖ ਉਨ੍ਹਾਂ ਦੇ ਖੁੱਡੇ, ਉੱਡੇ ਹਵਾ ਅਸਮਾਨੋ ਆਵਣ, ਘਰ ਤੋਂ ਬਾਹਰ ਮੂ਼ਲ ਨਾ ਜਾਵਣ | | | (10) | ਐਨੀ'ਕ ਘੜੀ. ਰਾਣੀ ਵੀ ਨ੍ਹਾਤੀ, ਰਾਜਾ ਵੀ ਨਾਤ੍ਹਾ, ਅਜੇ ਭਰੀ ਦੀ ਭਰੀ | | | (11) | ਦੋ ਕਬੂਤਰ ਉੱਡਦੇ ਜਾਂਦੇ, ਵਿੱਚ ਅਕਾਸ਼ ਦੇ ਤਾਰੀਆਂ ਲਾਂਦੇ, ਸਾਰੀ ਦੁਨੀਆ ਗਾਹ ਕੇ ਆਉਂਦੇ, ਪਰ ਬਾਹਰ ਪੈਰ ਨਾ ਪਾਉਂਦੇ | | | (12) | ਅਸੀਂ ਹਾਂ ਇੱਕ, ਛੱਡ ਮੈਂ ਮੈਂ ਤੂੰ, ਜੇ ਤੱਕਣਾ, ਤੱਕ ਆਪਣਾ ਮੂੰਹ | | | (13) | ਚਾਂਦੀ ਦੀ ਖੁੱਡੀ, ਸੋਨੇ ਦਾ ਬੰਦ, ਬੁੱਝਣੀਏ ਬੁੱਝ, ਨਹੀਂ ਰੁਪਈਏ ਧਰਦੇ ਪੰਜ | | | (14) | ਸੋਨੇ ਦੇ ਕੜੇ ਵਿੱਚ ਦੋ ਬੇਰ, ਨਾ ਲਹਿਣ ਰਾਤ ਨੂੰ, ਨਾ ਲਹਿਣ ਸਵੇਰ | | | (15) | ਸ਼ੀਸਿਆਂ ਦੀਆਂ ਕਿਆਰੀਆਂ, ਕੰਡਿਆਂ ਦੀ ਬਾੜ, ਬੁੱਝਣੀ ਐ ਬੁੱਝ, ਨਹੀਂ ਪਿੰਡੋ ਹੋ ਜਾ ਬਾਹਰ | | | (16) | ਜੀਉਂਦੀ ਵੀ ਕੰਨ ਹਿਲਾਵੇ, ਮਰੀ ਵੀ ਕੰਨ ਹਿਲਾਵੇ | | | (17) | ਪੇਟ ਮੇਂ ਉਂਗਲੀ, ਸਿਰ ਤੇ ਪੱਥਰ, ਛੇਤੀ ਬੁੱਝੋ ਮੇਰਾ ਉੱਤਰ | | | (18) | ਹੱਥ ਨਹੀਂ ਸਿਰ ਮੂੰਹ ਨਹੀਂ, ਨਾਂ ਲੱਤਾਂ ਨਾਂ ਬਾਹਾਂ ਜਿਉ ਜਿਉਂ ਹੇਠਾਂ ਪੱਟਕੋ, ਤਿਉਂ ਤਿਉਂ ਚੜ੍ਹਦੀ ਤਾਹਾਂ | | | (19) | ਚਾਲੀ ਨੱਥਾਂ, ਫੇਰ ਵੀ ਮਾਰੇ ਬੜ੍ਹਕਾਂ | | | (20) | ਸ਼ੀਸਿਆਂ ਦਾ ਟੋਭਾ, ਕਾਨਿਆਂ ਦੀ ਬਾੜ, ਬੁੱਝਣੀਏਂ ਬੁੱਝ ਲੈ, ਨਹੀਂ ਰੁੱਪਏ ਧਰਦੇ ਚਾਰ | | | (21) | ਸ਼ਹਿਰ ਬਵੰਜਾ ਇੱਕੋ ਨਾਮ, ਵਿੱਚ ਬਾਦਸ਼ਾਹ ਵਿੱਚ ਗੁਲਾਮ,ਨਿੱਕੇ ਨਿੱਕੇ ਕਿਆਰੇ,ਨਿੱਕੇ ਨਿੱਕੇ ਬੀਜ, ਜਾਂ ਬੁੱਝੂ ਰਾਜਾ, ਜਾਂ ਬੁੱਝੂ ਵਜ਼ੀਰ | | | (22) | ਸਾਉਣ ਭਾਦੋਂ ਇੱਕ ਰੁੱਤ, ਦੋ ਬੁੱਢੀਆਂ ਦੀ ਇੱਕ ਗੁੱਤ | | | (23) | ਕਾਲ਼ਾ ਗੋਲ ਤਵਾ ਨੇ ਕਹਿੰਦੇ, ਰੋਟੀ ਨਹੀਂ ਪਕਾਂਦਾ, ਜਦ ਪਿੰਡੇ ਤੇ ਸੂਈ ਚੁੱਭਦੀ, ਮਿੱਠਾ ਰਾਗ ਸੁਣਾਂਦਾ | | | (24) | ਮੈਂ ਬੈਠਾ ਹਾਂ ਵਿੱਚ ਜਲੰਧਰ, ਔਹ ਹੁਣ ਦਿੱਲੀ ਆਈ, ਵਾਗ੍ਹੇ ਦੀ ਸਰਹੱਦ ਟੱਪ ਗਿਆ, ਸੂਈ ਜਦ ਘੁਮਾਈ | | | (25) | ਤਲੀ ਉੱਤੇ ਕਬੂਤਰ ਨੱਚੇ | | | (26) | ਸੌ ਜਾਣਾ ਲੰਗਿਆ, ਇੰਨੇ ਜਣਿਆਂ ਦੀ ਪੈੜ | | | (27) | ਇਤਨੀ ਕੁ ਪਿੱਦੀ, ਪਿਦ ਪਿਦ ਕਰੇ, ਸੌ ਰੁਪਈਆਂ ਦਾ ਕੰਮ ਕਰੇ | | | (28) | ਉਂਗਲ ਕੁ ਕੁੜੀ, ਗਜ਼ ਦਾ ਨਾਲਾ | | | (29) | ਅੰਨ੍ਹਾ ਝੋਟਾ, ਵੱਟਾਂ ਢਾਉਂਦਾ | | | (30) | ਇੱਕ ਨਾਰ ਕਰਤਾਰੋ, ਉਹ ਰਾਹੇ ਰਾਹੇ ਜਾਵੇ, ਸਿੱਧਿਆਂ ਨਾਲ ਸਿੱਧੀ ਚੱਲੇ, ਪੁਠਿਆਂ ਨੂੰ ਸਮਝਾਵੇ | | | (31) | ਖਾਧਾ ਪੀਤਾ , ਕੰਧ ਚ ਮੂੰਹ | | | (32) | ਏਨੀ ਕੁ ਡੱਢ, ਕਦੇ ਨਾਲ ਕਦੇ ਅੱਡ | | | (33) | ਰੜ੍ਹੇ ਮੈਦਾਨ ਚ ਪਿਆ ਡੱਬਾ, ਚੱਕ ਨੀ ਹੁੰਦਾ ਚਕਾਈਂ ਰੱਬਾ | | | (34) | ਕਾਲਾ ਹੈ ਪਰ ਨਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ | | | (35) | ਤੇਰੀ ਮਾਂ ਦੀਆਂ, ਖੂ੍ਹ'ਚ ਲੱਤਾਂ | | | (36) | ਇੱਕ ਮਰਦ ਨੇ ਮਰਦ ਬਣਾਇਆ, ਤੀਵੀਂ ਦੇ ਵਸ ਪਾਇਆ, ਤੀਵੀਂ ਨੇ ਏਸੀ ਕਰੀ, ਉਹਦੀ ਛਾਤੀ ਤੇ ਲੱਤ ਧਰੀ | | | (37) | ਅੱਗਿਓਂ ਨੀਵਾਂ, ਪਿੱਛਿਓਂ ਉੱਚਾ, ਘਰ ਘਰ ਫਿਰੇ ਹਰਾਮੀ ਲੁੱਚਾ | | | (38) | ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ | | | (39) | ਲੰਮਾ ਝੰਮਾਂ ਆਦਮੀ ਉਹਦੇ ਗਿੱਟੇ ਦਾੜ੍ਹੀ | | | (40) | ਮਾਂ ਜੰਮੀ ਨਾ, ਪੁੱਤ ਬਨੇਰੇ ਤੇ | | | (41) | ਦੋ ਸਿਪਾਹੀ ਲੜਦੇ ਜਾਂਦੇ, ਨਿੰਮ੍ਹ ਦੇ ਪੱਤੇ ਝੜਦੇ ਜਾਂਦੇ | | | (42) | ਨਿੱਕੀ ਜਿਹੀ ਕੁੜੀ ਉਹਦੇ ਢਿੱਡ 'ਚ ਲਕੀਰ | | | (43) | ਆਰ ਟਾਗਾਂ ਪਾਰ ਟਾਗਾਂ ਵਿੱਚ ਟਲਮ ਟੱਲੀਆਂ, ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚਲੀਆਂ | |
ਜੇਕਰ ਤੁਸੀਂ ਕੋਈ ਹੋਰ ਬੁਝਾਰਤ ਇਥੇ ਦੇਣ ਦੇ ਚਾਹਵਾਨ ਹੋਂ ਤਾਂ ਉਹ ਬੁਝਾਰਤ ਅਤੇ ਉਸਦਾ ਜਵਾਬ ਪੰਜਾਬੀ ਵਿਚ ਇਸ ਪਤੇ ਤੇ ਭੇਜੋ: punjabiquiz @ sabhyachar.com
Advertisement Zone Below
ਸਭ ਹੱਕ ਰਾਖਵੇਂ ਹਨ © ੨੦੦੮ ਸਰਦਾਰੀ ਕਲੱਬ (ਪੰਜਾਬ)
|