Official Website: http://www.merapind.bigflix.comGenre: Family Dramaਇਹ ਫਿਲਮ ਪਰਿਵਾਰਕ ਡਰਾਮਾ ਨਹੀਂ ਹੈ ਸਗੋਂ ਇੱਕ ਟੈਲੀ ਫਿਲਮ ਵਰਗੀ ਹੈ ਜੋ ਪੰਜਾਬ ਦੇ ਬਸ਼ਿੰਦਿਆ ਨੂੰ ਹੱਥੀ ਮਿਹਨਤ ਕਰਨ ਦੀ ਪ੍ਰੇਰਣਾ ਦੇਣ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ।
Synopsis Sidhu (Navjot Sidhu) - a well to do, happy go lucky NRI who has chosen to settle in his native village, spreads the message of self-empowerment and entrepreneurship amongst the village youth. Led by Himmat (Harbhajan Mann), the youth set off a revolution of development in the village. Their lives are changed by Sidhu’s simple but extremely enterprising initiatives. Soon, the village transforms into a modern prosperous hamlet and becomes a model village. The film drives an important message targeted at Punjabi audiences to realize the importance of being an entrepreneur in one’s own land rather than showing their extraordinary entrepreneurship in the West where Punjabis are touted to be fairly successful and hardworking, an impression which belies the visible reality back home. ‘Mera Pind’ is a complete family entertainer with a perfect blend of emotions, drama and comedy. ਫਿਲਮ ਵਿੱਚ ਨਵਜੋਤ ਸਿੱਧੂ ਨੂੰ ਬਹੁਤ ਹੀ ਜਿਆਦਾ ਮਹੱਤਵਪੂਣ ਕੜੀ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ। ਫਿਲਮ ਬਾਰੇ ਬਹੁਤ ਕੁਝ ਕਿਹਾ ਗਿਆ ਸੀ ਤੇ ਲਗਦਾ ਸੀ ਵੀ ਕੋਈ ਵਧੀਆ ਫਿਲਮ ਹੋਵੇਗੀ। ਤੇ ਸਭ ਤੋਂ ਮਹੱਤਵਪੂਰਨ ਗੱਲ ਸੀ ਕਿ ਇੱਕ ਡਾਇਰੈਕਟਰ ਦੇ ਅਧੀਨ ਅਤੇ ਕਿਸੇ ਹੋਰ ਦੇ ਲਿਖੇ ਡਾਇਲਾਗ ਬੋਲ ਕੇ ਨਵਜੋਤ ਸਿੰਘ ਸਿੱਧੂ ਸ਼ਾਇਦ ਕੋਈ ਬਹੁਤ ਵਧੀਆ ਮਾਅਰਕੇ ਵਾਲਾ ਕੰਮ ਕਰਨਗੇ। ਪਰ ਬਹੁਤ ਹੀ ਅਫਸੋਸ ਹੋਇਆ ਕਿ ਨਵਜੋਤ ਸਿੱਧੂ ਦਾ ਕਿਰਦਾਰ ਪੂਰੀ ਫਿਲਮ ਵਿੱਚ ਫਿਲਮ ਦਾ ਹਿੱਸਾ ਵੀ ਨਹੀਂ ਬਣ ਸਕਿਆ। ਸਗੋਂ ਨਵਜੋਤ ਸਿੱਧੂ ਦੇ hyper ਤਰੀਕੇ ਨਾਲ ਬੋਲੇ ਗਏ ਮੁਹਾਵਰਿਆਂ ਅਤੇ ਅਖੌਤਾਂ ਭਰੇ ਡਾਇਲਾਗ ਇਸ ਤਰਾਂ ਸਨ ਜਿਵੇਂ ਫਿਲਮ ਵਿੱਚ ਕੋਈ ਐਡਵਰਟਾਈਸਮੈਂਟ ਬ੍ਰੇਕ ਆ ਗਈ ਹੋਵੇ। ਕੁਲ ਮਿਲਾ ਕੇ ਨਵਜੋਤ ਸਿੱਧੂ ਨੇ ਸਿਰਫ ਆਪਣਾ ਭਾਸ਼ਣ ਹੀ ਦਿੱਤਾ ਅਤੇ ਜੋ ਕੁਝ ਉਨ੍ਹਾ ਦੇ ਸਰਪੰਚ ਬਨਣ ਬਾਰੇ ਘੁੱਗੀ ਤੋਂ ਕਹਾਇਆ ਗਿਆਂ ਪਰ ਅਸਲੋਂ ਸਰਪੰਚ ਨਾਲ ਕਹਾਣੀ ਵਿੱਚ ਉਨ੍ਹਾ ਕੋਈ ਤਕਰਾਰ ਸਾਹਮਣੇ ਨਹੀਂ ਆਇਆ ਉਸ ਤੋਂ ਲਗਦਾ ਹੈ ਕਿ ਇਹ ਸਿੱਧੂ ਸਾਅਬ ਦਾ ਚੋਣ ਪ੍ਰਚਾਰ ਹੀ ਸੀ।
ਵੈਸੇ ਜੇ ਸਿੱਧੂ ਸਾਅਬ ਨੂੰ ਏਨੀ ਸਮਝ ਹੈ ਫੇਰ ਆਪਣੀ ਸਰਕਾਰ ਤੋਂ ਗੁੰਡਾ ਐਕਟ ਲਾਗੂ ਕਰਵਾ ਕੇ ਹਰਭਜਨ ਮਾਨ, ਘੁਗੀ, ਰਾਣਾ ਜੀ ਵਰਗੇ ਕਲਾਕਾਰਾਂ ਅਤੇ ਇਹੀ ਫਿਲਮ ਬਣਾਉਣ ਵਾਲਿਆਂ ਨੂੰ ਪਾਈਰੇਸੀ ਤੋਂ ਬਚਾ ਦੇਣ ਤਾਂ ਕਿ ਇੱਥੇ ਹੀ ਰਹਿ ਕੇ ਰੋਟੀ ਕਮਾ ਸਕਣ ਅਤੇ ਪੰਜਾਬੀ ਦੇ ਨਾਲ ਜੋ ਹਿੰਦੀ ਫਿਲਮਾਂ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ ਉਹ ਖਤਮ ਕਰਵਾ ਕੇ ਸਿਰਫ ਪੰਜਾਬੀ ਫਿਲਮਾਂ ਲਈ ਕਰਵਾ ਦੇਣ।ਫਿਲਮ ਵਿੱਚ ਨੌਜੁਆਨਾਂ ਨੂੰ ਆਤਮ ਨਿਰਭਰ ਬਣਾਉਣ ਦੀ ਬਹੁਤ ਗੱਲ ਕੀਤੀ ਗਈ ਹੈ। ਪਰ ਅਸਲ ਜ਼ਮੀਨੀ ਹਕੀਕਤਾਂ ਤਾਂ ਦਿਖਾਈਆ ਹੀ ਨਹੀਂ। ਮੈਂ ਕਦੇ ਕਿਸੇ ਨੂੰ ਵੀ ਢਾਬਾਂ ਖੋਲ ਕੇ ਸਿਰਫ ਸਿਆਂਲਾਂ ਦੇ ਮੌਸਮ(ਭਾਵ ੬ ਮਹੀਨੇ ਦੇ ਅੰਦਰ ਅੰਦਰ) ਵਿੱਚ ਹੀ ਗੱਡੀ ਖਰੀਦ ਦਿਆ ਨਹੀਂ ਵੇਖਿਆ।
ਸੱਥ ਦੇ ਵਧੀਆ ਸੋਹਣੇ ਪਰਿਵਾਰਕ ਮਹੌਲ ਨੂੰ ਖਤਮ ਕਰਨਾ, ਪੇਂਡੂ ਸਭਿਆਚਾਰ ਅਤੇ ਰਹਿਣੀ ਨੂੰ ਨਜ਼ਰ ਅੰਦਾਜ ਕਰਨਾ ਇਹ ਇਸ ਫਿਲਮ ਦੇ ਬਹੁਤ ਹੀ ਮਾੜੇ ਪੱਖ ਰਹੇ। ਹਰਭਜਨ ਮਾਨ ਦੀ ਮਾਂ ਸਾਰੀ ਫਿਲਮ ਵਿੱਚ ਇਨਾਂ ਕੂ ਮੇਕ ਅਪ ਕਰਕੇ ਰੱਖਦੀ ਹੈ ਜਿਵੇਂ ਕੋਈ ਰਾਈਸ ਪਰਿਵਾਰ ਦੀ ਸੁਆਣੀ ਕਿਟੀ ਪਾਰਟੀ ਤੇ ਜਾਣ ਲਈ ਤਿਆਰ ਬੈਠੀ ਹੋਵੇ। ਜੱਟ ਦੀ ਪੰਜ ਕੀਲੇ ਜ਼ਮੀਨ ਗਹਿਣੇ ਹੈ ਅਤੇ ਜੱਟ ਪੱਗ ਦੇ ਪੇਚ ਨੀ ਹਿਲਣ ਦਿੰਦਾ। ਭਲਾ ਆਰਟਸ ਪੜਣ ਤੇ ੫ ਕੀਲੇ ਕਿਵੇਂ ਗਹਿਣੇ ਹੋ ਗਏ। ਪੰਜਾਬੀ ਯੁਨੀ ਦੀ ਤਾਂ MBA ਡੇਢ ਲੱਖ ਵਿੱਚ ਹੋ ਜਾਂਦੀ ਹੈ। ਕੁਲ ਮਿਲਾ ਕੇ ਫਿਲਮ ਇੱਕ ਵਧੀਆ ਨਿਸ਼ਾਨੇ ਦੇ ਨਾਮ ਤੇ ਵਿਕ ਗਈ , ਸੰਗੀਤ ਬਹੁਤ ਵਦੀਆਂ ਸੀ ਪਰ ਅਸਲ ਸੱਚ ਤੋਂ ਕੋਹਾਂ ਦੂਰ ਸੀ। ਜੱਟ ਨੂੰ ਕੰਮ ਦਾ ਨਾ ਘਾਟਾ ਨਾ ਸੰਗ ਪਰ ਪੁੱਤਰ ਜੀ ਇਹ ਵੀ ਸੱਚ ਹੈ ਕਿ ਜੱਟ ਨੂੰ ਕੋਈ ਕੰਮ ਸ਼ੁਰੂ ਕਰਨ ਲਈ ਬੈਂਕ ਵੀ ਕਰਜ਼ਾ ਨੀ ਦਿਂਦੇ। ਬੰਦਾ ਪੋਲਟਰੀ ਫਾਰਮ ਤਾਂ ਖੋਲ ਲਊ , ਡੇਅਰੀ ਵੀ ਖੋਲ ਲਊ ਪਰ ਜਿਨਾਂ ਕਰਜ਼ਾ ਇੱਕ ਗਾਂ ਜਾਂ ਮੱਝ ਖਰੀਦਣ ਲਈ ਮਿਲਦਾ ਉਨ੍ਹੇ ਨਾਲ ਤਾਂ ਕੱਟਾ ਨੀ ਖਰੀਦਿਆਂ ਜਾਂਦਾ। ..
ਫਿਲਮ ਦੇ ਕੌਸਟੀਊਮ ਵੀ ਵਧੀਆ ਨਹੀਂ ਸੀ ... ਸਿਰਫ ਗੀਤ ਸੋਹਣੇ ਆ .. ਅਸਲੀ ਸੀ ਡੀ ਖਰੀਦੋ ਤੇ ਸੁਣੋ... ਰੱਬ ਕਰੇ ਅਗਲੀ ਫਿਲਮ ਫਿਲਮ ਹੋਵੇ
ਹਰਭਜਨ ਮਾਨ ਜੀ ਦੀ ਐਕਟਿੰਗ ਦਾ ਸਮਾਂ ਤਾਂ ਸਿੱਧੂ ਸਾਹਬ ਦੇ ਭਾਸ਼ਣ ਖਾ ਗਏ। ਰਾਣਾ ਰਣਬੀਰ ਜੀ, ਕਿਮੀ ਜੀ,ਗੱਗੂ ਗਿੱਲ, ਦੀਪ ਢਿੱਲੋਂ, ਘੁਗੀ ਜੀ ਸਾਰਿਆਂ ਨੂੰ ਐਕਟਿੰਗ ਦਾ ਜਿੰਨਾ ਵੀ ਮੌਕਾ ਮਿਲਿਆ ਉਨ੍ਹਾਂ ਨੇ ਆਪਣਾ ਰੋਲ ਵਧੀਆ ਨਿਭਾਇਆ।
ਅੱਖੀਂ ਡਿੱਠਾ-ਕੰਨੀ ਸੁਣਿਆਲੋਕਾਂ ਨੂੰ ਕਹਿੰਦੇ ਸੁਣਿਆਂ ਗਿਆ:
ਇਹ ਇੱਕ ਢਾਕੂਮੈਂਟਰੀ ਸੀ
ਇਹ ਇੱਕ ਸੈਸ਼ਨ ਸੀ ਫਿਲਮ ਨਹੀਂ
ਇਹ ਨਵਜੋਤ ਸਿੱਧੂ ਦਾ ਚੋਣ ਪ੍ਰਚਾਰ ਸੀ ਜੋ ਅਸੀਂ ਟਿਕਟ ਖਰੀਦ ਕੇ ਦੇਖਿਆ।
ਇਹ ਤਸ਼ਦਦ ਸੀ
ਗਾਣੇ ਕਾਇਮ ਨੇ
ਦੀਪ ਢਿਲੋਂ ਦੀ ਐਕਟਿੰਗ ਸੋਹਣੀ ਸੀ।
ਪਹਿਲੀ ਵਾਰ ਗੁਗੂ ਗਿੱਲ ਨੂੰ ਪੈਂਟ ਕੋਟ ਵਿੱਚ ਦੇਖਿਆ।
ਸਿੱਧੂ ਐਵੈਂ ਬੋਲੀ ਗਿਆ ਯਾਰ ਫਿਲਮ ਵਾਲਿਆਂ ਨੂੰ ਐਨਾ ਵੀ ਕਿਸੇ ਦੇ ਥੱਲੇ ਨੀ ਲੱਗਣਾ ਚਾਹੀਦਾ।
Director’s Note
‘Mera Pind-My Home’, as the name itself suggests, is essentially a film woven around the plot and backdrop of a Punjabi village with its typical characters and their own set of challenging and trying circumstances However, contrary to the underlying NRI themes of my earlier productions, this time the film aims to send out a clear cut message to Punjabis. We always talk of Punjabis going abroad and achieving great success there. We Punjabis have made it possible because we are hardworking people. But, it is a pity that back home, in our own land the work culture is missing today. Why is this happening? Why can’t we work here like we work abroad? This question has inspired me to make a film on this subject. I believe if we bring that Western work culture back home, we can change the face of Punjab. ਡਾਇਰੇਕਟਰ ਸਾਅਬ ਆਹ ਸਿੱਧੂ ਜੀ ਨਾਲ ਜਾ ਕੇ ਇੱਕ ਡੇਅਰੀ ਫਾਰਮ ਦਾ ਲੋਨ ਲੈਣ ਜਾਇਓ ਫੇਰ ਪਤਾ ਲੱਗੂ ਕਿਹੜੇ ਭਾ ਵਿਕਦੀ ਆ .. ਉਹ ਸੱਚ ਵੀ ਦਿਖਾ ਦਿੰਦੇ। ਫੇਰ ਕੀ ਆ ਕੇ ਸਰਕਾਰ ਸਿੱਧੂ ਸਾਅਬ ਹੁਰਾਂ ਦੀ ਆ .. ਇੱਥੇ ਤਾਂ ਹਮੇਸ਼ਾਂ ਇਹੀ ਕੁਛ ਚਲਦਾ ਅਤੇ ਜਿਨਾਂ ਬੀਮਾ ਇੱਕ ਜੱਟ ਨੂੰ ਮੱਝ ਮਰੀ ਦਾ ਮਿਲਦਾ ਉਨੇ ਦਾ ਕੋਈ ਕੁੱਤਾ ਨੀ ਦਿੰਦਾ
Navjot Singh Sidhu
The multi-facted persona - cricketer, MP and TV anchor makes his debut on celluloid with Mera Pind. ਜੇ ਕਿਤੇ ਜਨਾਬ ਫਿਲਮ ਦੀ ਹੱਦ ਵਿੱਚ ਵਿਚਰ ਕੇ ਐਕਟਿੰਗ ਕਰ ਲੈਂਦੇ ਤਾ .. ਲਗਦਾ ਇਨਾਂ ਨੂੰ ਖੁਰਪਾ ਦੇਕੇ ਮੱਕੀ ਗੁਡਣ ਲਾਉਣਾ ਪਊ ਇੱਕ ਦਿਹਾੜੀ ਜੇ ਖੁਰਕ ਖੁਰਕ ਕੇ ਅਪੋਲੋ ਵਿੱਚ ਦਾਖਲ ਨਾ ਹੋਇਆ ਫੇਰ ਦੇਖਿਓ
ਰੱਬ ਦਿਓ ਬੰਦਿਓ ਫਿਲਮਾਂ ਨੂੰ ਫਿਲਮਾਂ ਰਹਿਣ ਦਿਓ .. ਚਾਹੇ ਚਾਰ ਸਾਲ ਬਾਅਦ ਇੱਕ ਬਣਾ ਦਿਆ ਕਰੋ...