ਮੁੱਖ ਪੰਨਾ | ਪੰਜਾਬ ਬਾਰੇ | ਪੰਜਾਬੀ ਸੱਭਿਆਚਾਰ | ਅਜ਼ਾਇਬਘਰ | ਮਨ ਪਰਚਾਵਾ | ਖੁੰਢ ਚਰਚਾ | ਫੁੱਟਕਲ | ਗੈਸਟਬੁੱਕ | ਸਾਡਾ ਸੰਪਰਕ
ਤੁਸੀਂ ਇਸ ਵੇਲੇ: ਪੰਜਾਬੀ ਸੱਭਿਆਚਾਰ > ਪੰਜਾਬ ਦੀਆਂ ਲੋਕ-ਕਲਾਵਾਂ


ਪੰਜਾਬ ਦੀਆਂ ਲੋਕ-ਕਲਾਵਾਂ


    ਕਲਾ,ਆਦਿ-ਕਾਲ ਤੋ ਹੀ ਮਨੁੱਖ ਦੀ ਮਾਨਸਿਕ ਤਿ੍ਪਤੀ ਦਤ ਇੱਕ ਅਹਿਮ ਸਾਧਨ ਰਹੀ ਹੈ। ਆਦਿ-ਮਾਨਵ ਸੁਹਜ ਤੇ ਆਨੰਦ ਦੀ ਪ੍ਰਾਪਤੀ 'ਕਲਾ' ਤੋਂ ਕਰਦਾ ਰਿਹਾ ਹੈ। ਇਹ ਕਲਾ ਪਰੰਪਰਾ,ਆਦਿ ਮਾਨਵ ਦੀਆਂ ਪੂਰਵ ਇਤਿਹਾਸਿਕ ਮਨੋਸਥਿਤੀਆਂ ਤੇ ਪ੍ਰਵਿਰਤੀਆਂ ਨਾਲ ਸੰਬੰਧਿਤ ਹੋਣ ਕਾਰਨ ਇੱਕ ਪ੍ਰਾਚੀਨ ਪਰੰਪਰਾ ਹੈ। ਇਹ ਪਰੰਪਰਾ ਭਾਵੇਂ ਕਲਾ ਦੀ ਵਿਚਾਰਯੋਗ ਪਰੰਪਰਾ ਨਹੀ ਬਣੀ। ਪਰ ਫਿਰ ਵੀ ਇਸ ਦੇ ਕੁਝ ਤੱਤ ਅਜੋਕੀਆਂ ਲੋਕ-ਕਲਾਵਾ ਵਿੱਚ ਸ਼ਾਮਲ ਹਨ।

    ਆਦਿ-ਮਾਨਵ ਨੇ ਕਲਾ ਦੇ ਆਪਣੇ ਜਾਦੂਈ ਮਨੋਰਥ ਦੀ ਸਿੱਧੀ ਲਈ ਵਰਤਿਆ । ਇਸ ਕਿਸਮ ਦੀ ਕਲਾ ਨੂੰ ਅਸੀ ਆਦਮ-ਕਲਾ ਦਾ ਨਾਂ ਦਿੰਦੇ ਹਾਂ । ਜਦੋਂ ਜਾਦੂਈ-ਚਿੰਤਨ ਉੱਤੇ ਆਧਾਰਿਤ ਇਹ ਕਲਾ ਧਰਮ ਆਧਾਰਿਤ ਹੁੰਦੀ ਹੈ ਤਾਂ ਆਦਮ ਕਲਾ ਵਿੱਚ ਰੂਪਾਂਤਰਣ ਹੋ ਜਾਂਦਾ ਹੈ ।

    ਲੋਕ-ਕਲਾ ਦੀ ਹੋਂਦ ਦੇ ਪ੍ਰਮਾਣ ਆਦਿ-ਕਾਲੀਨ ਕਲਾ-ਅਵਸ਼ੇਸਾ ਵਿੱਚ ਕਾਫੀ ਮਿਲੇ ਹਨ । ਉਦਾਜਰਨ ਵਜੋਂ ਸਿੰਧ ਘਾਟੀ ਦੀ ਖੁਦਾਈ ਵਿੱਚੋ ਠੀਕਰੀਆਂ , ਮੋਹਰਾ,ਬਰਤਨ ਤੇ ਹੋਰ ਵਸਤਾਂ ਪ੍ਰਾਪਤ ਹੋਈਆਂ ਹਨ,ਉਹਨਾਂ ਦਾ ਸੰਬੰਧ ਪੰਜਾਬ ਦੇ ਕਲਾਤਮਿਕ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ । ਇਹਨਾਂ ਵਿੱਚ ਮਿੱਥਾਂ ਨਾਲ ਸੰਬੰਧਿਤ ਮੂਰਤੀਆਂ ,ਚਿੱਤਰਕਾਰੀ ਦੇ ਨਮੂਨੇ ਤੇ ਕਈ ਧਾਰਮਿਕ ਚਿੰਨ੍ਹ ਮਿਲੇ ਹਨ। ਇਹ ਸਭ ਮੂਰਤੀਆਂ ,ਮੋਹਰਾਂ ਤੇ ਹੋਰ ਪ੍ਰਾਪਤ ਪ੍ਰਤੀਕ ਸਮੱਗਰੀ ਆਦਿ-ਕਾਲੀਨ ਸੰਸਕਿ੍ਤੀ ਵਿੱਚ ਲੋਕ-ਕਲਾ ਦੀ ਹੋਂਦ ਦਾ ਪ੍ਰਮਾਣ ਪੇਸ਼ ਕਰਦੀ ਹੈ।

    'ਲੋਕ-ਕਲਾ' ਸ਼ਬਦ ਦਾ ਜਦੋਂ ਅਸੀ ਅੰਗ ਨਿਖੇੜ ਕਰਦੇ ਹਾਂ ਤਾਂ ਇਹ ਅੰਗਰੇਜ਼ੀ ਦੇ ਸ਼ਬਦ Folk Art ਦੇ ਪਰਿਆਇ ਵਜੋਂ ਸਾਡੇ ਸਾਹਮਣੇ ਆਉਂਦਾ ਹੈ। ਅੰਗਰੇਜ਼ੀ ਵਿੱਚ Folk ਦੇ ਅਰਥ ਲੋਕ ,ਰਾਸ਼ਟਰ,ਜਨ -ਸਮੂਹ ਜਾਂ ਵਰਗ ਵਿਸ਼ੇਸ ਤੋਂ ਲਏ ਜਾਂਦੇ ਹਨ । ਅੰਗਰੇਜ਼ੀ ਪਰ Art ਦਾ ਪੰਜਾਬੀ ਰੂਪ ਹੈ;ਕਲਾ (Art) ਸ਼ਬਦ ਲਾਤੀਨੀ ਦੇ ARS ਤੋਂ ਬਣਿਆ ਹੈ,ਜਿਸ ਦਾ ਅਰਥ ਹੈ;ਮੁਹਾਰਤ ਜਾਂ ਸੁਚੱਜ । ਕਈ ਜਗ੍ਹਾ ਕਲਾ ਦੇ ਅਰਥ ਅਸੀ ਕੌਸ਼ਲ ਤੋਂ ਵੀ ਲੈਂਦੇ ਹਾਂ। ਭਾਰਤੀ ਕਲਾ ਨੂੰ ਸਾਧਨਾ ਮੰਨਦ ਆਏ ਹਨ।

    ਲੋਕ-ਕਲਾ ਕਿਸੇ ਸਕੂਲ ਜਾਂ ਵਿਦਿਆਲੇ ਵਿੱਚ ਨਹੀ ਸਿਖਾਈ ਜਾਂਦੀ ਬਲਕਿ ਆਪਣੇ ਸਰੂਪ ਕਾਰਨ ਇਹ ਇੱਕ ਪੀੜੀ ਦੋਂ ਦੂਜੀ ਪੀੜ੍ਹੀ ਦੁਆਰਾ ਸਿੱਖ ਲਈ ਜਾਂਦੀ ਹੈ। ਜਨ ਸਧਾਰਨ ਨੇ ਪਰੰਪਰਾਗਤ ਰੀਤੀ ਨਾਲ,ਸਥਾਨਕ ਸਮੱਗਰੀ ਦੁਆਰਾ ਦੇਸੀ ਅੋਜਾਰਾਂ ਦੀ ਸਹਾਇਤਾ ਨਾਲ ਆਪਣੇ ਹੱਥਾਂ ਨਾਲ ਜੋ ਸੋਦਰਯਪੂਰਣ ਵਸਤਾਂ ਲੋਕ ਉਪਯੋਗ ਲਈ ਬਣਾਈਆ,ਉਹ ਸਭ ਲੋਕ ਕਲਾਵਾਂ ਵਿੱਚ ਆਉਦੀਆਂ ਹਨ। ਲੋਕ-ਕਲਾ ਦਾ ਨਿਰਮਾਣ ਲੋਕ ਉਪਯੋਗ ਲਈ ਹੁੰਦਾ ਹੈ, ਇਸ ਲਈ ਸਰਲਤਾ,ਸਾਦਗੀ ਇਸ ਦੇ ਪ੍ਰਾਣ ਹਨ।

    ਸੋ ਇਹ ਕਲਾ,ਜੋ ਕਿਸੇ ਸਮਾਨ ਪਰੰਪਰਾ ਵਾਲੇ ਮਾਨਵੀ ਸਮੂਹ ਦੀਆਂ ਮਾਨਸਿਕ ਅਵਸਥਾਵਾਂ ਨੂੰ ਪ੍ਰਗਟਾਉਂਦੀ ,ਪਰੰਪਰਾ ਦੇ ਪ੍ਰਵਾਹ ਵਿੱਚੋ ਲੰਘਦੀ ਅਤੇ ਵਿਰਸੇ ਵਿੱਚ ਪ੍ਰਾਪਤ ਹੁੰਦੀ ਹੈ-ਲੋਕ ਕਲਾ ਹੈ।

    ਲੋਕ-ਕਲਾ ਦਾ ਇਹ ਵਿਰਸਾ ਪਰੰਪਰਾ ਤੋਂ ਪ੍ਰਾਪਤ ਹੁੰਦਾ ਰਿਹਾ ਹੈ । ਇਸ ਵਿੱਚ ਮਨੁੱਖ ਨੇ ਇਤਿਹਾਸ -ਕਾਲ ਵਿੱਚ ਭਾਸ਼ਾਈ ਰੂਪ (ਸਾਹਿਤਿਕ ਰੂਪ) ਮੋਖਿਕ ਰੂਪ ਵਿੱਚ ਗ੍ਰਹਿਣ ਕੀਤੇ ਅਤੇ ਗ਼ੈਰ-ਭਾਸ਼ਾਈ ਰੂਪ (ਪ੍ਰਦਰਸ਼ਨ ਕਲਾਵਾਂ, ਕਾਰਜ ਕਲਾਵਾਂ,ਵਸਤੂ ਕਲਾਵਾਂ) ਆਪਣੇ ਵਡਿੱਕਿਆਂ ਤੋ ਦੇਖਾ-ਦੇਖੀ ਅਚੇਤ-ਸੁਚੇਤ ਪੱਧਰ ਤੇ ਗ੍ਰਹਿਣ ਕਰ ਲਏ।

    ਲੋਕ-ਕਲਾਵਾਂ,ਲੋਕ-ਸੰਸਕਿ੍ਤੀ ਨਾਲ ਏਨੀਆ ਰਲਗੱਡ ਹੁੰਦੀਆਂ ਹਨ ਕਿ ਇਹਨਾਂ ਨੂੰ ਵੱਖਰਿਆਂ ਕਰਨਾ ਅੋਖਾ ਹੈ। ਕੰਧਾ ਉੱਪਰ ਬਣੇ ਚਿੱਤਰ,ਦਰੀਆਂ,ਖੇਸ,ਫੁਲਕਾਰੀਆਂ,ਗਲੀਚਿਆਂ ਵਿਚਲੇ ਪੈਟਰਨ/ਕਲਾ ਮੋਟਿਫ, ਘਰੇਲੂ ਉਪਯੋਗ ਲਈ ਬਣੀਆਂ ਵਸਤਾਂ,ਅਣਗਿਣਤ ਪੈਟਰਨਾਂ ਦੇ ਗਹਿਣੇ ਲੋਕ-ਜੀਵਣ ਨੂੰ ਸੋਦਰਯਮਈ ਢੰਗ ਨਾਲ ਜੀਉਣ ਲਈ ਹੁਲਾਸ ਭਰਦੇ ਹਨ।

    ਪੰਜਾਬ ਦੀ ਲੋਕ-ਚਿੱਤਰ-ਕਲਾ ਨਿਰੰਤਰ ਪ੍ਰਗਤੀਸ਼ੀਲ ਤੇ ਪਰਿਵੲਤਨਸ਼ੀਲ ਰਹੀ ਹੈ। ਇਹ ਡੂੰਘੇ ਮਾਨਵੀ ਮੁੱਲਾਂ ਨਾਲ ਪਰਿਪੂਰਣ,ਅਤਿ ਸ਼ੰਵੇਦਨਸ਼ੀਲ,ਜੀਵਨ ਦੇ ਉੱਥਾਨ ਲਈ ਆਨੰਦਮਈ,ਸੂਖਮ ਅਤੇ ਅਸਰਦਾਰ ਖੂਬੀਆਂ ਨਾਲ ਓਤਪੋਤ ਰਹੀ ਹੈ। ਇਹ ਹਮੇਸ਼ਾ ਭਾਵਨਾਵਾਂ ਅਤੇ ਯਥਾਰਥ ਦੇ ਲੱਛਣਾਂ ਨਾਲ ਯੁਕਤ ਰਹੀ ਹੈ।

    ਪੰਜਾਬ ਦੀ ਲੋਕ-ਚਿੱਤਰ ਕਲਾ ਕਿਸੇ ਖ਼ਾਸ ਵਰਗ, ਧਰਮ ਜਾਂ ਸੰਪਰਦਾਇ ਦੀ ਕਲਾ ਨਹੀ। ਇਸ ਵਿੱਚ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਸਣ ਵਾਲੇ ਲੋਕਾਂ ਦੇ ਸਮੂਹਿਕ ਜੀਵਣ-ਦਿ੍ਸਾਂ ਦੀ ਲੋਕ-ਪ੍ਰਵਾਨਿਤ ਅਭਿਵਿਅਕਤੀ ਸ਼ਾਮਲ ਹੈ। ਲੋਕ-ਚਿੱਤਰਕਾਰੀ ਨੂੰ ਚਾਰ ਕਿਸਮਾਂ ਵਿੱਚ ਵੰਡਿਆ ਗਿਅਾ ਹੈ:

(1)ਕੱਚੇ ਘਰਾਂ ਦੀਆਂ ਕੰਧਾਂ ਤੇ ਕੀਤੀ ਚਿੱਤਰਕਾਰੀ (Mud wall painting)
(2)ਮਿਊਰਲ-ਚਿੱਤਰਕਾਰੀ ( Mural Paintings)
(3)ਕਲਸੀ-ਚਿੱਤਰ/ਨਿੱਕ-ਚਿੱਤਰ (Miniature Paintings)
(4)ਮੁਹਰਕਾਸ਼ੀ/ਫਰੈਸੱਕੋ-ਚਿੱਤਰ(Fresco Paintings)

    ਕੱਚੇ ਘਰਾਂ ਦੀਆਂ ਕੰਧਾਂ ਉੱਤੇ ਕੀਤੀ ਚਿੱਤਰਕਾਰੀ ਸਰਲ,ਸਧਾਰਨ ਕਿਸਮ ਦੇ ਕੱਚੇ ਘਰਾਂ ਦੀਆਂ ਕੰਧਾਂ ਉੱਤੇ ਕੀਤੀ ਚਿੱਤਰਕਾਰੀਲੋਕ-ਵਿਸ਼ਵਾਸ਼ਾਂ ਤਹਿਤ ਕਿਸੇ ਨਾ ਕਿਸੇ ਹਿਤ ਦੀ ਪੂਰਤੀ ਲਈ ਕੀਤੀ ਜਾਂਦੀ ਹੈ। ਇਸ ਲਈ ਗੋਹੇ,ਮਿੱਟੀ,ਕਲੀ ਗੈਰੂਏ ਆਦਿ ਦੀ ਵਰਤੋ ਕੀਤੀ ਜਾਂਦੀ ਹੈ। ਇਸ ਲਈ ਗੋਹੇ,ਮਿੱਟੀ,ਕਲੀ,ਗੈਰੂਏ ਆਦਿ ਦੀ ਵਰਤੋ ਕੀਤੀ ਜਾਂਦੀ ਹੈ। ਸੁਆਣੀ ਘਰ ਦੇ ਮੁੱਖ ਦਰਵਾਜ਼ੇ ਆਸੇ-ਪਾਸੇ,ਵਿਹੜੇ ਦੀਆਂ ਕੰਧਾ,ਚੁੱਲੇ-ਚੌਕੇ,ਹਾਰੇ ਦਾਣਿਆਂ ਵਾਲੀ ਕੋਠੀ,ਭੜੋਲਿਆਂ,ਗਹੀਰਿਆਂ ਆਦਿ ਉੱਪਰ ਲੋਕ-ਚਿੱਤਰ ਬਣਾਉਦੀ ਹੈ। ਇਹ ਲੋਕ-ਚਿੱਤਰਕਾਰੀ ਆਮ ਤੋਰ ਤੇ ਮੇਲਿਆਂ ਤਿਉਹਾਰਾਂ ਦੀ ਆਮਦ ਵੇਲੇ, ਫਸਲਾਂ ਦੀ ਕਟਾਈ ਵੇਲੇ ਅਤੇ ਵਿਆਹ-ਸ਼ਾਦੀ ਦੇ ਮੰਗਲ ਕਾਰਜਾਂ ਵੇਲੇ ਕੀਤੀ ਜ਼ਾਦੀ ਹੈ।

    ਸਿੱਧ ਪੱਧਰੀ ਕੰਧ ਉੱਪਰ ਸਫੈਦੀ ਕਰਕੇ,ਉਸ ਉੱਤੇ ਡਰਾਇੰਗ ਕਰਨ ਉਪਰੰਤ ਰੰਗ ਭਰ ਲਏ ਜਾਦੇ ਹਨ,ਜੋ ਮਿਊਰਲ ਚਿੱਤਰ ਅਖਵਾਉਦੇ ਹਨ। ਪੰਹਾਬ ਵਿੱਚ ਮਿਊਰਲ ਚਿੱਤਰਕਾਰੀ ਦਾ ਨਿਭਾਅ ਮਾਹਿਰ ਚਿੱਤਰਕਾਰਾਂ ਦੁਆਰਾ ਖਾਸ ਥਾਵਾਂ ਤੇ ਹੋਇਆ ਹੈ।,ਜਿੰਨ੍ਹਾਂ ਵਿੱਚ ਮੰਦਰ,ਕਿਲੇ , ਗੁਰਦਆਰੇ ,ਮਹੱਲ,ਸਮਾਧਾਂ ,ਡੇਰੇ,ਵੈਸ਼ਨਵ ਮੱਠ ਆਦਿ ਸ਼ਾਮਲ ਹਨ। ਮਿਊਰਲ ਚਿੱਤਰਕਾਰੀ ਦੇ ਵਿਸ਼ੇ ਜਨਮ-ਸਾਖੀਆਂ ,ਰਮਾਇਣ ,ਮਹਾਭਾਰਤ ਵਿੱਚੋ ਅਹਿਮ ਘਟਨਾਵਾਂ ਅਤੇ ਡੇਰਿਆਂ ਦੇ ਮੁਖੀਆਂ/ਸੰਚਾਲਕਾਂ ਦੇ ਵਿਅਕਤੀ-ਚਿੱਤਰ ਆਦਿ ਰਹੇ ਹਨ। ਸੁਹਜ-ਸਜਾਵਟ ਤੋ ਇਲਾਵਾ ਮਿਊਰਲ ਚਿੱਤਰਕਾਰੀ ਦਾ ਪ੍ਰਯੋਜਨ ਕਿਸੇ ਇੱਕ ਖਾਸ ਨਾਇਕ ਪ੍ਰਤੀ ਜਨ-ਸਧਾਰਨ ਵਿੱਚ ਸ਼ਰਧਾ ਵਧਾਉਣਾ ਰਿਹਾ ਹੈ।

    ਕਾਗਜ ਉੱਪਰ ਛੋਟੇ ਆਕਾਰ ਵਿੱਚ ਬਣੇ ਚਿੱਤਰ , ਕਲਮੀ-ਚਿੱਤਰ ਜਾਂ ਨਿੱਕੇ ਚਿੱਤਰ ਅਖਵਾਉਦੇ ਹਨ। ਇਸ ਕਿਸਮ ਦੇ ਚਿੱਤਰ ਪੁਰਾਤਨ ਹੱਥ-ਲਿਖਤ ਜਨਮ ਸਾਖੀਆਂ ਤੇ ਹੋਰਨਾਂ ਕਰੜਿਆਂ ਵਿੱਚ ਮਿਲੇ ਹਨ।

    ਫਰੈਸਕੋ ਚਿੱਤਰਾਂ ਵਿੱਚ ਗਿੱਲੇ ਪਲੱਸਤਰ ਨੂੰ ਛਿੱਲ-ਛਿੱਲ ਕੇ ਬਾਅਦ ਉਪਯੁਕਤ ਰੰਗ ਭਰ ਲਏ ਜਾਦੇ ਹਨ। ਫਰੈਸੱਕੋ-ਚਿੱਤਰ ਜ਼ਿਆਦਾਤਰ ਕੁਦਰਤੀ ਵਿਸ਼ਿਆਂ ਨਾਲ ਹੀ ਸੰਬੰਧਿਤ ਹੁੰਦੇ ਹਨ।

    ਪੰਜਾਬ ਦੀ ਲੋਕ-ਚਿੱਤਰ-ਕਲਾ ਮਾਨਵੀ ਜੀਵਨ ਦੀਆ ਮੂ਼ਲ ਪ੍ਰਵਿਰਤੀਆਂ ਨਾਲ ਭਰੀ ਹੋਈ ਤੇ ਲੋਕ ਮੰਗਲ ਦੀ ਕਾਮਨਾ ਕਰਨ ਵਾਲੀ ਹੈ। ਇਸ ਵਿੱਚ ਲੋਕ-ਜੀਵਣ ਦੇ ਸੁਖਾਂਤ ਪੱਖ ਦਾ ਵੀ ਚਿੱਤਰਨ ਹੋਇਆ ਹੈ।ਇਹ ਆਡੰਬਰ-ਮੁਕਤ ,ਪ੍ਰੇਮ-ਭਾਵਨਾ ਪ੍ਰਧਾਨ ਘਰ ਅਸ਼ਲੀਲਤਾ ਰਹਿਤ ਹੈ। ਇਹ ਮੋਟਿਫਾ/ਪ੍ਰਤੀਕਾਂ ਦੇ ਅਲੰਕਰਣ ਨਾਲ ਲੋਕ-ਸਮੂਹ ਦੀ ਸਿਰਜਣਾ ਦਾ ਫਲ ਹੈ।ਇਹ 'ਸੁਭ' ਤੋ ਆਰੰਭ ਹੋ ਕੇ 'ਸੁੱਖ ' ਦੀ ਕਾਮਨਾ ਲਈ ਕਾਰਜਸ਼ੀਲ ਹੈ।

    ਲੋਕ-ਮੂਰਤੀਕਾਰੀ ਤਹਿਤ ਲੋਕ-ਦੇਵੀਆਂ ਦੀਆਂ ਕੰਧਾਂ ਉੱਪਰ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਦਾ ਕਾਫੀ ਪ੍ਰਚਾਲਣ ਰਿਹਾ ਹੈ। ਪੰਜਾਬ ਵਿੱਚ ਇਹਨਾਂ ਦੇਵੀਆਂ ਦੀ ਪੂਜਾ ਪੂਰਵ ਇਤਿਹਾਸਿਕ ਕਾਲ ਤੋ ਹੁੰਦੀ ਆ ਰਹੀ ਹੈ। ਇਸ ਦਾ ਪ੍ਰਮਾਣ ਹੜੱਪਾ ਦੇ ਮਹਿੰਜੋਦਾਰੋ ਦੇ ਥੇਹਾਂ ਦੀ ਖੁਦਾਈ ਦੋਰਾਣ ਮਿਲੀਆਂ ਅਨੇਕਾ ਕਲਾਂ ਕਿਰਤਾਂ ਹਨ। ਇਹ ਦੇਵੀ ਮਾਤਾ ਦੇ ਕਈ ਰੂਪਾਂ ਵਿੱਚ ਭਰਭੂਰ ਉਪਾਸ਼ਨਾ ਦੀ ਗਵਾਹੀ ਦਿੰਦੀਆ ਹਨ।

    ਪੰਜਾਬ ਵਿੱਚ ਲੋਕ-ਦੇਵੀਆਂ ਵਿੱਚੋ ਸਬ ਤੋ ਜਿਆਦਾ ਸਾਂਝੀ ਦੇਵੀ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲੋਕ ਦੇਵੀ ਦਾ ਸਬੰਧ ਲੋਕ-ਮਾਨਸ ,ਲੋਕ-ਵਿਸ਼ਵਾਸ ਅਤੇ ਧਰਮ ਨਾਲ ਹੈ। 'ਸਾਝੀ' ਨੂੰ ਪੋਰਾਣਿਕ ਦੇਵੀ ਮੰਨ ਕੇ ਇਸ ਦਿ ਏਕੀਕਰਣ ਬ੍ਰਹਮਾ ਦੀ ਪੁੱਤਰੀ ਸੰਧਿਆਂ ਨਾਲ ਕੀਤਾ ਗਿਆ ਹੈ। ਕਈ ਇਸ ਨੂੰ ਦੁਰਗਾ ਮਈ ਦਾ ਹੀ ਕਲਿਆਣੀ ਰੂਪ ਮੰਨਦੇ ਹਨ।

    ਨਵਰਾਤਿਆਂ ਦੋਰਾਣ ਕੁੜੀਆਂ ਕੰਧ ਉੱਪਰ 'ਸਾਂਝੀ' ਦੀ ਮੂਰਤਿ ਬਣਾਉਦੀਆ ਹਨ। ਪਹਿਲੇ ਨਵਰਾਤੇ ਮੂਰਤੀ ਹੇਠਾਂ ਕੋਰੇ ਕੁੱਜੇ ਵਿੱਚ ਜੌ ਦੀ ਖੇਤਰੀ ਬੀਜੀ ਜਾਂਦੀ ਹੈ।ਕੁੜੀਆ ਹਰ ਰੋਜ਼ ਸਵੇਰੇ ਪਾਣੀ ਪਾ ਕੇ ਗੋਰਜਾਂ ਦੇ ਇਸ ਬਾਗ ਨੂੰ ਮੱਥਾ ਟੇਕਦੀਆ ਹਨ। ਹਰ ਸ਼ਾਮ ਕੁੜੀਆਂ ਮੂਰਤੀ ਅੱਗੇ ਦੀਵੇ ਜਗਾਉਦੀਆਂ ਤੇ ਗੀਤ ਗਾਉਦੀਆ ਹਨ। ਦੇਵੀ ਦੀ ਆਰਤੀ ਉਤਾਰਣ ਉਪਰੰਤ ਦੇਵੀ ਨੂੰ ਭੇਟ ਕੀਤਾ ਮਿੱਠੇ ਚੌਲਾਂ ਦਾ ਪ੍ਰਸ਼ਾਦ ਸਾਰਿਆ ਵਿੱਚ ਵੰਡਿਆ ਜਾਂਦਾ ਹੈ।

    ਦਸਵੇ ਦਿਨ ਸੂਰਜ ਅਸਤ ਹੋਣ ਤੋ ਪਹਿਲਾਂ ਦੇਵੀ ਦੀ ਮੂਰਤੀ ਉਤਾਰ ਦੇਵੀ ਦੀ ਉਸਤਤ ਵਿੱਚ ਗੀਤ ਗਾਉਦੀਆਂ ਕੁੜੀਆਂ ਉਸ ਮੂਰਤੀ ਨੂੰ ਜੌਆਂ ਦੇ ਬਾਗ ਨੂੰ ਪਿੰਡ ਦੇ ਤਲਾਬ ਵਿੱਚ ਤੈਰਾਅ ਆਉਦੀਆਂ ਹਨ। ਲੋਕ ਵਿਸ਼ਵਾਸ ਹੈ ਕਿ ਗੋਰਜਾਂ ਦੇ ਇਹ ਬਾਗ ਚੰਗੇ ਭਰੇ ਤਲਾਬ ਵਿੱਚ ਤੈਰਾਇਆ ਜਾਵੇ ਤਾਂ ਸਾਰਾ ਸਾਲ ਮੀਂਹ ਦੀ ਕੋਈ ਘਾਟ ਨਹੀ ਰਹਿੰਦੀ ।ਇੱਕ ਹੋਰ ਵਿਸ਼ਵਾਸ ਅਨੁਸਾਰ ਸਾਂਝੀ ਦੀ ਪੂਜਾ ਨਾਲ ਸੁਸ਼ੀਲ ਤੇ ਦੀਰਘ ਆਯੂ ਵਾਲਾ ਪਤੀ ਮਿਲਦਾ ਹੈ।

    ਕੱਤਕ ਦੇ ਮਹੀਨੇ ਅਹੋਈ ਮਾਤਾ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਬੱਚਿਆ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਤੀ ਜਾਦੀ ਹੈ।

    ਘਰ ਦੀ ਕਿਸੇ ਕੰਧ ਉੱਪਰ ਮਿੱਟੀ ਜਾਂ ਭਿੱਜੇ ਹੋਏ ਚੋਲਾ ਦੇ ਆਟੇ ਅਤੇ ਰੰਗ ਦੀ ਮਦਦ ਨਾਲ ਅਹੋਈ ਦੀ ਮੂਰਤ ਬਣਾਈ ਜਾਂਦੀ ਹੈ। ਗਹਿਣਿਆਂ ਨਾਲ ਸ਼ਿਗਾਰ ਕੇ ਇਸ ਮੂਰਤੀ ਨਾਲ ਬੱਚਿਆਂ ਦੀ ਮੂਰਤੀ ,ਫਲ,ਖਿਡੋਣੇ,ਸੂਰਜ ਚੰਦਰਮਾ ਵੀ ਬਣਾਏ ਜਾਦੇ ਹਨ। ਲਾਗੇ ਇੱਕ ਜੋੜਾ ਤਿਕੋਣਾਂ ਦਾ ਵੀ ਬਣਾਇਆ ਜਾਂਦਾ ਹੈ। ਮਿੱਟੀ ਦੇ ਭਾਂਡੇ ਵਿੱਚ ਪਾਣੀ ਭਰ ਕੇ,ਉੱਪਰ ਫਲ ਰੱਖ ਕੇ ,ਅਹੋਈ ਦੀ ਮੂਰਤੀ ਥੱਲੇ ਰੱਖਿਆ ਹੁੰਦਾ ਹੈ। ਪਾਣੀ ਦਾ ਬਰਿਆ ਇਹ ਭਾਂਡਾ ਅੋਰਤ ਦੀ ਪ੍ਰਜਣਨ ਸ਼ਕਤੀ ਦਾ ਪ੍ਰਤੀਕ ਹੈ। ਦੇਵੀ ਨੂੰ ਦੁੱਧ ਚਾਵਲ ਦਾ ਭੋਗ ਲਗਵਾ ਕੇ ਪ੍ਰੋਹਤਾਣੀ ਕੋਲੋ ਅਹੋਈ ਦੀ ਕਥਾ ਸੁਣੀ ਜਾਦੀ ਹੈ। ਮੂਰਤੀ ਨੂੰ ਕੱਤਕ ਦੀ ਚੇਚਕ ਨੂੰ ਜਲ-ਪ੍ਰਵਾਹ ਕੀਤਾ ਜਾਦਾ ਹੈ।

    ਮਾਘ ਦੇ ਮਹੀਨੇ ਚੇਚਕ ਦੇ ਰੋਗ ਤੋ ਬਚਣ ਲਈ ਦੇਵੀ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਮੂਰਤੀ ਵਿੱਚ ਦੇਵੀ ਦਾ ਰੰਗ ਸੁਨਿਹਰੀ ਅਤੇ ਵਸਤਰਾਂ ਦਾ ਰੰਗ ਲਾਲ ਕੀਤਾ ਹੁੰਦਾ ਹੈ। ਉਸ ਦੇ ਸੱਜੇ ਹੱਥ ਵਿੱਚ ਝਾੜੂ ਅਤੇ ਖੱਬੇ ਹੱਥ ਹੇਠ ਘੜਾ ਰਖਿਆ ਹੁੰਦਾ ਹੈ। ਪੂਜਾ ਦੇ ਨਾਲ ਕਈ ਇਸਤਰੀਆਂ ਸੀਤਲਾ ਨਮਿਤ ਵਰਤ ਵੀ ਰੱਖਦੀਆਂ ਹਨ।

    ਜਣੇਪੇ ਸਮੇ ਚਲੀਹਾ ਸਮਾਪਤ ਹੋਣ ਤੇ ਚੋਕਾ ਚਾੜ੍ਹਣ ਵਾਲੇ ਦਿਨ ਇਸਤਰੀਆਂ ਇਸ ਸਥਾਨ ਉਤੇ ਮੱਥਾ ਟੇਕਦੀਆਂ ਹਨ। ਜੇ ਬੱਚਾ ਮੁੰਡਾ ਹੋਵੇ ਤਾਂ ਮਾਤਾ ਦੇ ਨਾਂ ਉੱਤੇ ਇੱਕ ਧਾਗਾਂ ਜਿਸ ਵਿੱਚ ਤਾਂਬੇ ਦੇ ਸਿੱਕੇ ਅਤੇ ਕੋਡੀਆਂ ਪਰੋਈਆਂ ਹੁੰਦੀਆਂ ਹਨ,ਬੱਚੇ ਦੇ ਗਲ ਵਿੱਚ ਪਾਇਆ ਜਾਦਾ ਹੈ।

    ਇਹਨਾਂ ਦੇਵੀਆਂ ਤੋ ਇਲਾਵਾ ਖੱਸ਼ਟੀ ਦੇਵੀ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਬੱਚੇ ਦੇ ਜੰਮਣ ਦੇ ਛੇਵੇ ਦਿਨ ਕੀਤੀ ਜਾਂਦੀ ਹੈ। ਪੋਰਾਣਿਕ ਕਥਾਂਵਾ ਵਿੱਚ ਖੱਸ਼ਟੀ ਨੂੰ ਕਾਰਤਿਕੇਯ ਦੀ ਪਤਣੀ ਦੱਸਿਆ ਹੈ । ਜਿਸ ਕਮਰੇ ਵਿੱਚ ਬੱਚੇ ਨੇ ਜਨਮ ਲਿਆ ਹੁੰਦਾ ਹੈ ਉਸ ਕਮਰੇ ਦੀ ਕੰਧ ਉੱਤੇ ਇਸ ਦੀ ਮੂਰਤੀ ਬਣਾਈ ਜਾਂਦੀ ਹੈ। ਲੋਕ ਵਿਸ਼ਵਾਸ ਹੈ ਕਿ ਖੱਸਟੀ ਦੀ ਪੂਜਾ ਨਾਲ ਬੱਚੇ ਦੇ ਨੇੜੇ ਬਦਰੂਹਾਂ ਨਹੀ ਢੁੱਕਦੀਆਂ।

    ਉਪਰੋਕਤ ਸਭ ਦੇਵੀਆਂ ਦੀ ਪੂਜਾ ਵੇਲੇ ਨਿਭਾਈਆਂ ਰੀਤਾਂ ਉਪਜਾਇਕਤਾ ਨਾਲ ਸੰਬੰਧਿਤ ਹਨ। ਇਹ ਰੀਤਾਂ ਸੰਤਾਨ-ਪ੍ਰਾਪਤੀ ਅਤੇ ਉਸਦੀ ਰੱਖਿਆ ਵਾਸਤੇ ਨਿਭਾਈਆਂ ਜਾਂਦੀਆ ਹਨ। ਇਹ ਦੇਵੀਆਂ ਮਨੁੱਖੀ ਜ਼ਿੰਦਗੀ ਦੀਹਰ ਪੱਧਰ ਦੀ ਉਤਪਤੀ ਨੂੰ ਹਰ ਰੂਪਮਾਨ ਕਰਦੀਆਂ ਹਨ।

    ਪੰਜਾਬ ਵਿੱਚ ਮੇਲਿਆਂ ,ਤਿਉਹਾਰਾਂ ਦੀ ਆਮਦ ਨਾਲ ਘਰਾਂ ਵਿੱਚ ਰੰਗੀਨੀ ਆਉਣੀ ਸ਼ੁਰੂ ਹੋ ਜ਼ਾਦੀ ਹੈ। ਘਰਾਂ ਨੂੰ ਸਫੈ਼ਦੀ ਜਾਂ ਪੋਚਾ ਫੇਰਨ ਉਪਰੰਤ ਚਿੱਤਰਕਾਰੀ ਕਰਨ ਦੇ ਨਾਲ-ਨਾਲ ਮਾਵਾਂ ਆਪਣੇ ਬੱਚਿਆ ਲਈ ਮਿੱਟੀ ਦੇ ਮੋਰ,ਤੋਤੇ,ਕਬੂਤਰ,ਚਿੱੜੀਆਂ,ਗੁੱਡੀਆਂ,ਗੁੱਡੇ ਆਦਿ ਬਣਾਉਦੀਆ ਹਨ। ਕਈ ਵਾਰ ਇਹ ਲੋਕ -ਖਿਡੋਣੇ ਘਰਾਂ ਵਿੱਚ ਨਾ ਬਣਾ ਕੇ ਮੇਲਿਆ ਤੋ ਖ਼ਰੀਦ ਕੇ ਘਰ ਵੀ ਸਜਾਏ ਜਾਂਦੇ ਹਨ। ਇਹਨਾਂ ਲੋਕ-ਖਿਡੋਣਿਆਂ ਦੇ ਆਕਾਰ ਆਮ ਕਰਕੇ ਅਰਧ ਮੂਰਤ ਅਮੂਰਤ ਅਤੇ ਪ੍ਰਭਾਵਵਾਦੀ ਹੁੰਦੇ ਹਨ।

    ਪੁਰਾਤਨ ਸਮਿਆਂ ਵਿੱਚ ਘੁਮਿਆਰ ਪਿੰਡ ਦੇ ਕਿਸੇ ਘਰ ਜੰਮੇ ਬੱਚੇ ਲਈ ਕੋਈ ਪੰਛੀ ਜਾਂ ਮੂਰਤੀ ਤੋਹਫੇ ਦੇ ਰੂਪ ਵਿੱਚ ਦੇ ਜਾਂਦਾ ਸੀ । ਲੋਕ-ਕਲਾ ਦੇ ਇਹ ਰੂਪ ਜਿੱਥੇ ਇਕ ਪਾਸੇ ਬੱਚੇ ਦਾ ਮਨ ਪ੍ਰਚਾਵਾ ਕਰਦੇ ਹਨ ਤਾਂ ਦੂਜੇ ਪਾਸੇ ਇਹ ਬੱਚੇ ਲਈ ਰੂਪ ਗਿਆਨ ਦਾ ਸਾਧਨ ਬਣਦੇ ਹਨ। ਪਰ ਅੱਜ ਕਲ ਬਹੁਤੀਆਂ ਚੀਜ਼ਾਂ ਪਲਾਸਟਿਕ ਦੀਆਂ ਬਣਨ ਕਾਰਨ ਖਿਡੋਣੇ ਵੀ ਪਲਾਸਟਿਕ ਦੇ ਬਣਨ ਲੱਗ ਪਏ ਹਨ।

    ਘੁਮਿਆਰ ਚੱਕ ਉੱਤੇ ਆਪਣੇ ਹੱਥਾਂ ਨਾਲ ਨਿੱਤ ਵਰਤੋ ਵਾਲੇ ਬਰਤਨਾਂ ਦੇ ਰੂਪ ਵਿੱਚ ਲੋਕ-ਕਲਾ ਦੇ ਉੱਤਮ ਨਮੂਨੇ ਤਿਆਰ ਕਰਦਾ ਹੈ। ਇਹਨਾਂ ਬਰਤਣਾਂ ਉੱਪਰ ਬਹੁਰੰਗੀ ਚਿੱਤਰਕਾਰੀ ਵੀ ਕੀਤੀ ਜ਼ਾਂਦੀ ਹੈ । ਘਰ ਵਿੱਚ ਕਰੀਨੇ ਨਾਲ ਟਿਕਾਏ ਇਹ ਬਰਤਣ ਸੁਆਣੀ ਦੀ ਸੋਦਰਯ-ਸੂਝ ਦਾ ਪ੍ਰਗਟਾਵਾ ਕਰਦੇ ਹਨ।

    ਪਿੰਡਾ ਦੇ ਬਾਹਰ ਵੀਰਾਨ ਥਾਂਵਾ ਤੌਂ ਦੱਬ,ਸਰਕੜਾ, ਕੱਖ ਕਾਨਿਆਂ ਆਦਿ ਤੋਂ ਛਿੱਕੂ,ਬੋਹੀਏ ,ਟੋਕਰੀਆਂ ਆਦਿ ਤਿਆਰ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿੱਚ ਰੰਗਾਂ ਨਾਲ ਕਈ ਤਰ੍ਹਾਂ ਦੇ ਡਿਜ਼ਾਇਨ ਵੀ ਪਾਏ ਜ਼ਾਂਦੇ ਹਨ। ਖਜ਼ੂਰ ਦੇ ਪੱਤਿਆਂ ਨੂੰ ਸੁਕਾ ਕੇ ਉਹਨਾਂ ਤੋ ਪੱਖੀਆਂ ਬਣਾਈਆਂ ਜ਼ਾਂਦੀਆਂ ਹਨ। ਕਈ ਰੰਗਾਂ ਨਾਲ ਬਣੇ ਇਸ ਪੈਟਰਨ ਸੁਆਣੀ ਦਾ ਕਲਾਤਮਿਕ ਪ੍ਰਭਿਤਾ ਨੂੰ ਉਘਾੜਦੇ ਹਨ।

    ਤਰਖਾਣਾਂ ਦੁਆਰਾ ਲੱਕੜ ਕੀਤਾ ਕੰਮ ਵੀ ਲੋਕ ਕਲਾ ਦੇ ਖੇਤਰ ਵਿੱਚ ਆਉਦਾ ਹੈ। ਘਰਾਂ ਦੇ ਮੁੱਖ ਦਰਵਾਜਿਆਂ ,ਚੁਗਾਠਾਂ ,ਮੰਜਿਆਂ , ਪੀੜ੍ਹਿਆਂ ਤੇ ਘਰ ਵਿੱਚ ਲੱਕੜ ਦੀਆਂ ਹੋਰ ਚੀਜ਼ਾਂ ਉੱਤੇ ਕਲਾਮਾਤਿਕ ਸ਼ਿਲਪਕਾਰੀ ਤਰਖਾਣ ਦੀ ਪ੍ਰਭਿਤਾ ਦਰਸਾਉਦੀ ਹੈ।

    ਪੁਰਾਤਨ ਸਮਿਆਂ ਵਿੱਚ ,ਜੰਗ ਵਿੱਚ ਬਰਤਣ ਵਾਲੇ ਹਥਿਆਰਾਂ ਜਾਵੇ ਤਲਵਾਰ,ਚਾਕੂ, ਬੰਦੂਕ ਆਦਿ ਦੀਆ ਮੁੱਠਾ ਉੱਪਰ ਵੀ ਕਲਾਤਮਿਕ ਕੰਮ ਕੀਤਾ ਜ਼ਾਂਦਾ ਸੀ। ਇਹਨਾਂ ਤੋ ਇਲਾਵਾ ਸੁਨਿਆਰਾ ਵੀ ਤਰ੍ਹਾਂ-ਤਰ੍ਹਾਂ ਦੇ ਪੈਟੱਰਨਾ ਅਧੀਨ ਗਹਿਣੇ ਘੜਦਾ ਹੈ , ਜੋ ਹਸਤ ਕਲਾ ਦੀ ਉੱਤਮ ਉਦਾਹਰਨ ਹਨ।

    ਇਹਨਾਂ ਲੋਕ-ਕਲਾ ਰੂਪਾਂ ਤੋ ਇਲਾਵਾ ਕਸੀਦਾਕਾਰੀ ਵੀ ਪੰਜਾਬੀ ਜਨ ਜੀਵਨ ਦਾ ਅਨਿੱਖੜਵਾ ਅੰਗ ਰਹੀ ਹੈ। ਸਿਰਹਾਣਿਆਂ,ਚਾਦਰਾਂ ਰੁਮਾਲਾਂ,ਝੋਲਿਆਂ ,ਪਹਿਣਨ ਵਾਲੇ ਕੱਪੜਿਆਂ ਤੋ ਇਲਾਵਾ,ਫੱਲਕਾਰੀਆਂ ਕੱਢ ਕੇ ਧੀ ਦੇ ਦਾਜ ਵਿੱਚ ਦੇਣ ਦਾ ਪ੍ਰਚਲਣ ਚਲਿਆ ਆ ਰਿਹਾ ਹੈ। ਮਾਵਾਂ ਧੀਆਂ ਘਰ ਦੇ ਕੰਮਾਂ ਤੋ ਵਿਹਲਿਆਂ ਹੋ ਕੇ ਕਸੀਦਾ ਕੱਢਦੀਆਂ ਹਨ। ਕਈ ਵਾਰ ਇਹ ਕੰਮ ਤ੍ਰਿੰਵਣ ਲਾ ਕੇ ਵੀ ਕੀਤਾ ਜ਼ਾਂਦਾ ਹੈ।

    ਫੁਲਕਾਰੀ ਵਿੱਚ ਖੱਦਰ ਨੂੰ ਲਾਲ ਰੰਗ ਕੀਤਾ ਜ਼ਾਂਦਾ ਹੈ ਤੇ ਫਿਰ ਇਹ ਪੱਟ (ਰੇਸ਼ਮ) ਨਾਲ ਕੱਪੜੇ ਦੇ ਪਿਛਲੇ ਪਾਸਿਓ ਸਾਰੇ ਮੋਟਿਫ ਕੱਢੇ ਜਾਦੇ ਹਨ। ਕਢਾਈ ਲਈ ਵਰਤੇ ਜ਼ਾਂਦੇ ਮੋਟਿਫਾਂ ਵਿੱਚ ਮੋਰ ,ਤੋਤੇ ਕਬੂਤਰ ,ਚਿੜੀਆਂ ,ਸ਼ੇਰ,ਹਾਥੀ ਤੇ ਫੁੱਲ-ਬੂਟੇ ਆਦਿ ਹੁੰਦੇ ਹਨ।

    ਸਮੇਂ-ਸਮੇਂ ਭਾਵੇ ਕਢਾਈ ਦੀ ਸਮਗਰੀ ਵਿੱਚ ਪਰਿਵਰਤਣ ਆਉਦਾ ਰਿਹਾ ਹੈ। ਪਰ ਕੱਢਣ ਦੀ ਵਿਧੀ ਸਮੁੱਚੇ ਰੂਪ ਵਿੱਚ ਨਹੀ ਬਦਲੀ।

    ਫੁਲਕਾਰੀ-ਕਲਾ ਕਈ ਰੂਪਾ ਤੇ ਸ਼ੈਲੀਆਂ ਵਿੱਚ ਨਿਖਰੀ ਹੈ,ਜਿੰਨ੍ਹਾ ਵਿੱਚ ਤਿੰਨ ਰੂਪ ਪ੍ਰੁਮੁਖ ਹਨ - ਬਾਗ,ਚੋਪ ਤੇ ਸ਼ੁੱਭਰ। ਫੁਲਕਾਰੀ ਕੱਢਣ ਵੇਲੇ ਕੱਪੜੇ ਦੀ ਧਰਾਤਲ ਉੱਤੇ ਕਈ ਜਗ੍ਹਾ ਛੱਡੇ ਬਗੈਰ ਕਢਾਈ ਕੀਤੀ ਹੋਵੇ ਤਾਂ ਇਹ ਬਾਗ ਹੈ ਇਸ ਵਿੱਚ ਜਿਆਦਾਤਰ ਫੁੱਲ-ਬੂਟਿਆਂ ਵਰਗੇ ਪ੍ਰਕਿਰਤਕ ਮੋਟਿਫ਼ ਹੀ ਕੱਢੇ ਜ਼ਾਂਦੇ ਹਨ। ਚੋਪ ਵਿੱਚ ਸਿਰਫ ਪੱਲੇ ਉੱਪਰ ਹੀ ਕਢਾਈ ਕੀਤੀ ਜਾਂਦੀ ਹੈ। ਸੁੱਭਰ ਵਿੱਚ ਵੀ ਜਗ੍ਹਾ ਛੱਡ ਕੇ ਕਲਾ ਮੋਟਿਫ ਕੱਢੇ ਜ਼ਾਂਦੇ ਹਨ। ਸ਼ਗਨਾਂ ਦੀਆਂ ਫੁਲਕਾਰੀਆਂ ਸੁੱਭਰ ਤੇ ਚੋਪ ਦੋਹਤੀ ਦੇ ਵਿਆਹ ਉੱਤੇ ਨਾਨਕਿਆਂ ਵੱਲੋ 'ਨਾਨਕੀ-ਛੱਕ' ਵਿੱਚ ਦਿੱਤੀਆ ਜਾਂਦੀਆਂ ਹਨ।

    ਕਢਾਈ ਲਈ ਵਰਤੇ ਜ਼ਾਂਦੇ ਰੰਗਾਂ ਵਿੱਚ 'ਲਾਲ ,ਪੀਲਾ, ਅਸ਼ਮਾਨੀ,ਹਰਾ ਆਦਿ ਪ੍ਰਮੁੱਖ ਹਨ। ਕਢਾਈ ਸ਼ੁਰੂ ਕਰਨ ਲੱਗਿਆਂ ਸ਼ਗਨਾਂ ਦੇ ਗੀਤ ਵੀ ਗਾਏ ਜ਼ਾਂਦੇ ਹਨ। ਪੰਜ਼ਾਬੀ ਲੋਕ-ਗੀਤਾਂ ਵਿੱਚ ਵੀ ਕਈ ਜਗ੍ਹਾ ਫੁਲਕਾਰੀ ਦਾ ਜ਼ਿਕਰ ਆਉਦਾ ਹੈ। ਲੋਕ-ਕਲਾਵਾਂ ਦੇ ਇਹ ਉਤਕ੍ਰਿਸ਼ਟ ਨਮੂਨੇ ਜੀਵਨ ਵਿੱਚ ਖ਼ਸ਼ੀਆਂ-ਖੇੜੇ ਬਖਸ਼ਦੇ ਹਨ।

    ਸੋ ਪੰਜ਼ਾਬੀ ਲੋਕ -ਕਲਾਵਾਂ ਦਾ ਨਿਭਾਅ ਜ਼ਿਆਦਾਤਰ ਇਸਤਰੀ ਵਰਗ ਦੁਆਰਾ ਹੀ ਹੋਇਆ ਹੈ। ਇਹਨਾਂ ਲੋਕ ਕਲਾਵਾਂ ਵਿੱਚ ਸਮੁੱਚੇ ਪੰਜ਼ਾਬੀ ਲੋਕ-ਸਮੂਹ ਦੇ ਮਨੋਭਾਵਾਂ ਅਤੇ ਮਨੋਬਿਰਤੀਆਂ ਦੀ ਅਭਿਵਿਅੰਜਨਾ; ਸੋਦਰਯਬੋਧ,ਕਲਾਤਮਿਕ ਪ੍ਰਤਿਭਾ ਅਤੇ ਮਾਨਸਿਕਤਾ ਦੀ ਅੱਕਾਸ਼ੀ ਹੋਈ ਹੈ। ਲੋਕ-ਕਲਾਵਾਂ ਵਿੱਚ ਵਰਤੀ ਗਈ ਸਮੁੱਚੀ ਵਸਤੂਗਤ ਸਮਗਰੀ ,ਰੰਗ,ਮੋਟਿਫ, ਪੈਟੱਰਨ ਪੰਜ਼ਾਬੀ ਸਮਾਜ-ਸੱਭਿਆਚਾਰ ਦੇ ਸੰਦਰਭ ਵਿੱਚ ਕਿਸੇ ਨਾ ਕਿਸੇ ਖ਼ਾਸ ਪ੍ਰਸੰਗ ਨੂੰ ਨਿਰੂਪਣ ਕਰਦੇ ਹਨ। ਵਕਤ ਦੇ ਵੇਗ ਅਤੇ ਅਜੋਕੇ ਪੰਜ਼ਾਬੀ ਸਮਾਜ-ਸੱਭਿਆਚਾਰ ਵਿੱਚ ਆਧੁਨਿਕਤਾ ਦੇ ਪ੍ਰਵੇਸ਼ ਨੇ ਇਹਨਾਂ ਲੋਕ-ਕਲਾਵਾਂ ਨੂੰ ਢਾਹ ਲਾਈ ਹੈ।

ਇਸ ਨਾਲ ਸੰਬੰਧਤ ਪੰਨੇ
  • ਪੰਜਾਬੀ ਸੱਭਿਆਚਾਰ - ਜਾਣ ਪਹਿਚਾਣ
  • ਪੰਜਾਬ ਦਾ ਰਹਿਣ-ਸਹਿਣ
  • ਪੰਜਾਬ ਦੇ ਲੋਕ-ਕਿੱਤੇ
  • ਪੰਜਾਬ ਦੇ ਰਸਮ-ਰਿਵਾਜ਼
  • ਪੰਜਾਬ ਦੇ ਮੇਲੇ ਤੇ ਤਿਉਹਾਰ
  • ਪੰਜਾਬ ਦੇ ਲੋਕ-ਵਿਸ਼ਵਾਸ
  • ਪੰਜਾਬ ਦੀਆਂ ਲੋਕ-ਖੇਡਾਂ
  • ਪੰਜਾਬ ਦੇ ਲੋਕ-ਗੀਤ
  • ਪੰਜਾਬ ਦੇ ਲੋਕ-ਨਾਚ
  • ਪੰਜਾਬ ਦੀਆਂ ਨਕਲਾਂ
  • ਪੰਜਾਬੀ ਲੋਕ-ਸਾਹਿਤ

  • ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


    Advertisement Zone Below

    ਸਭ ਹੱਕ ਰਾਖਵੇਂ ਹਨ © ੨੦੦੮
    ਸਰਦਾਰੀ ਕਲੱਬ (ਪੰਜਾਬ)