
ਪੰਜਾਬੀ ਲੋਕ-ਸਾਹਿਤ
ਪੰਜਾਬੀ ਲੋਕ-ਸਾਹਿਤ ਪੰਜਾਬੀ ਸਾਹਿਤ ਦਾ ਮਹੱਤਵਪੂਰਨ ਅਤੇ ਨਿੱਗਰ ਭਾਗ ਹੈ। ਪੰਜਾਬੀ ਲੋਕ-ਸਾਹਿਤ ਦੀ ਅਸਲ ਅਤੇ ਵਡੇਰੀ ਪਰੰਪਰਾ ਮੌਖਿਕ ਹੈ।
ਪਿਛਲੇ ਕੁਝ ਵਰਿਆ ਵਿੱਚ ਅੰਸ਼ਿਕ ਰੂਪ ਵਿੱਚ ਇਸ ਨੂੰ ਲਿਪੀ-ਬੱਧ ਕਰਨ ਦੇ ਉਦਮ ਹੋਏ ਹਨ। ਪੰਜਾਬੀ ਲੋਕ-ਸਾਹਿਤ ਵਿੱਚ ਲੋਕ-ਗੀਤ (ਸੁਹਾਗ , ਘੋੜੀਆਂ,
ਸਿਠਣੀਆਂ , ਢੋਲੇ , ਟੱਪੇ,ਬੋਲਿਆਂ ,ਮਾਹੀਏ , ਅਲਾਹੁਣੀਆਂ , ਆਦਿ) ਲੋਕ ਵਾਰਤਕ ਬਿਰਤਾਂਤ ( ਬਾਤਾਂ, ਸਾਖੀਆਂ , ਮਿੱਥ-ਕਥਾਵਾਂ, ਦੰਤ-ਕਥਾਵਾਂ, ਪਰੀ-ਕਥਾਵਾਂ,
ਪੀ੍ਤ-ਕਥਾਵਾਂ ਆਦਿ) ਅਤੇ ਬੁਝਾਰਤਾਂ , ਅਖਾਣ ਆਦਿ ਸ਼ਾਮਿਲ ਹਨ।
ਲੋਕ-ਸਾਹਿਤ ਹਮੇਸ਼ਾਂ ਵਿਸ਼ਿਸ਼ਟ ਸਾਹਿਤ* ਨੂੰ ਪੇ੍ਰਨਾ ਤੇ ਸ਼ਕਤੀ ਪ੍ਰਦਾਨ ਕਰਦਾ ਰਿਆ ਹੈ। ਪਰ ਲੋਕ ਸਹਿਤ ਦੀ ਵਡਿਆਈ ਇਸ ਵਿੱਚ ਝਲਕਦੇ ਸੱਭਿਆਚਾਰਿਕ
ਰੰਗ ਕਾਰਨ ਹੁੰਦੀ ਹੈ।ਲੋਕ-ਸਾਹਿਤ ਲੋਕਾਂ ਦੀਆਂ ਰੀਝਾਂ,ਉਮੰਗਾਂ ਅਤੇ ਦੁੱਖਾਂ-ਗ਼ਮਾਂ ਸਮੇਤ ਵਿਸ਼ਵਾਸਾਂ , ਧਾਰਨਾਵਾਂ , ਰਹੁ-ਰੀਤੀਆਂ,ਰੂੜੀਆਂ ਆਦਿ ਨਾਲ ਓਤਪੋਤ
ਹੁੰਦਾ ਹੈ।
ਲੋਕ-ਸਾਹਿਤ ਦੀ ਕਿਸੇ ਵੀ ਰਚਨਾ ਦਾ ਮੂਲ-ਰੂਪ ਵਿੱਚ ਕੋਈ ਨਾ ਕੋਈ ਗੁਮਨਾਮ ਰਚਨਾਕਾਰ ਹੁੰਦਾ ਹੈ।ਉਹ ਰਚਨਾ ਲੋਕ-ਮਨ ਨੂੰ ਟੁੰਬਦੀ ਹੈ।ਫਿਰ ਜਿਉਂ-ਜਿਉਂ
ਮੋਖਿਕ ਰੂਪ ਵਿੱਚ ਅੱਗੇ ਚਲਦੀ ਹੈ,ਇਸ ਵਿੱਚ ਘਾਟੇ-ਵਾਧੇ ਵੀ ਹੋਈ ਜਾਂਦੇ ਹਨ ਅਤੇ ਲੋਕ ਮਨ ਅਨੁਸਾਰ ਇਸ ਦਾ ਤਰਾਸ਼ਿਆ ਤੇ ਸੰਵਰਿਆ ਰੂਪ ਵੀ ਬਣਦਾ ਰਹਿੰਦਾ
ਹੈ।
ਅਜੋਕੇ ਸਮੇਂ ਵਿੱਚ ਲੋਕ-ਸਾਹਿਤ ਲਿਪੀ-ਬੱਧ ਕੀਤਾ ਜਾਣਾ ਸ਼ੁਰੂ ਹੋਇਆ ਹੈ, ਪਰ ਇਹ ਗੋੜੇ੍ ਵਿੱਚੋਂ ਇੱਕ ਪੂਣੀ ਕੱਤਣ ਜਿਹੀ ਹੀ ਗੱਲ ਹੈ।ਬਹੁਤ ਸਾਰਾ ਲੋਕ-ਸਾਹਿਤ
ਅਜੇ ਸਾਂਭਣ ਵਾਲਾ ਹੈ।ਇਹ ਸਾਡੀ ਭਾਂਸ਼ਾ ਅਤੇ ਸੱਭਿਆਚਾਰ ਦਾ ਅਮੀਰ ਖ਼ਜਾਨਾ ਹੈ।
- ਸੁਹਾਗ
- ਘੋੜੀਆਂ
- ਸਿੱਠਣੀਆਂ
- ਟੱਪਾ
- ਬੋਲੀਆਂ (ਲੰਮੀਆਂ)
- ਮਿੱਥ-ਕਥਾਵਾਂ
ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ