ਮੁੱਖ ਪੰਨਾ | ਪੰਜਾਬ ਬਾਰੇ | ਪੰਜਾਬੀ ਸੱਭਿਆਚਾਰ | ਅਜ਼ਾਇਬਘਰ | ਮਨ ਪਰਚਾਵਾ | ਖੁੰਢ ਚਰਚਾ | ਫੁੱਟਕਲ | ਗੈਸਟਬੁੱਕ | ਸਾਡਾ ਸੰਪਰਕ

ਤੁਸੀਂ ਇਸ ਵੇਲੇ: ਮਨ ਪਰਚਾਵਾ > ਨਚਣ-ਗਾਉਣ > ਕਿੱਕਲੀ

ਕਿੱਕਲੀ
ਟੋਲੀ ਦੀ ਗਿਣਤੀ:ਘੱਟੋ-ਘੱਟ 2
ਵਰਤੇ ਜਾਂਦੇ ਸਾਜ਼:ਕੋਈ ਨਹੀਂ
ਵਰਗ:ਇਸਤਰੀਆਂ ਦਾ ਲੋਕ-ਨਾਚ

ਸੰਖੇਪ ਬਿਓਰਾ:
ਸਮੁੱਚੇ ਪੰਜਾਬ ਵਿੱਚ ਪ੍ਰਚਲਿਤ ਲੋਕ-ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਭਾਵੇਂ ਇਸ ਲੋਕ-ਨਾਚ ਨੂੰ ਇਸਤਰੀਆਂ ਗਿੱਧੇ ਜਾਂ ਆਪਣੇ ਹੋਰ ਲੋਕ-ਨਾਚਾਂ ਦੇ ਆਰੰਭਿਕ ਜਾਂ ਅੰਤਮ ਚਰਨ ਦੇ ਪੜਾਵਾਂ ਤੇ ਵੀ ਪੇਸ਼ ਕਰ ਲੈਂਦੀਆਂ ਹਨ ਪਰੰਤੂ ਇਹ ਬਾਲੜੀਆਂ ਦਾ ਹੀ ਸੁਤੰਤਰ ਲੋਕ-ਨਾਚ ਹੈ। 'ਕਿੱਕਲੀ' ਜਾਂ 'ਕਿਰਕਲੀ' ਤੋਂ ਭਾਵ ਖ਼ੁਸ਼ੀ ਅਤੇ ਚਾਅ ਭਰਪੂਰ ਅਵਾਜ਼ ਹੈ।
ਇਸ ਵਿੱਚ ਕੁੜੀਆਂ ਕਿਸੇ ਵੀ ਥਾਂ ਇੱਕਤਰ ਹੋ ਕੇ, ਦੋ-ਦੋ ਦੇ ਜੋਟੇ ਬਣਾ ਲੈਂਦੀਆਂ ਹਨ। ਜੋਟੇ ਵਿੱਚੋਂ ਇੱਕ ਕੁੜੀ, ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਸਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਇਸ ਮੁਦਰਾ ਵਿੱਚ ਦੋਹਾਂ ਕੁੜੀਆਂ ਦੀਆਂ ਦੋਹਾਂ ਬਾਹਾਂ ਦੀ ਸੰਗਲੀ ਜਿਹੀ ਅੱਠ (8) ਦੇ ਹਿੰਦਸੇ ਵਰਗੀ ਬਣ ਜਾਂਦੀ ਹੈ। ਬਾਹਾਂ ਨੂੰ ਇਸ ਸਥਿਤੀ ਵਿੱਚ ਕਰਨ ਉਪਰੰਤ ਇਹ ਕੁੜੀਆਂ ਆਪਣੇ ਪੈਰਾਂ ਦਾ ਭਾਰ ਪੱਬਾਂ ਤੇ ਪਾ ਲੈਂਦੀਆਂ ਹਨ, ਅਤੇ ਬਾਕੀ ਸਰੀਰ ਦਾ ਭਾਰ ਪਿਛਾਂਹ ਵੱਲ ਨੂੰ ਉਲਾਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਤੇਜ਼-ਤਰਾਰ ਘੁੰਮਦੀਆਂ ਕੁੜੀਆਂ ਦੀਆਂ ਪਹਿਨੀਆਂ ਹੋਇਆ ਕੱਚ ਦੀਆਂ ਵੰਗਾਂ-ਛਣਕਾਰ ਪੈਦਾ ਕਰਦੀਆਂ ਹਨ ਅਤੇ ਸਿਰਾਂ ਤੇ ਲਈਆਂ ਚੁੰਨੀਆਂ ਗੱਲਾਂ ਵਿੱਚ ਪੈ ਕੇ, ਅਤੇ ਵਾਲਾਂ ਦੀਆਂ ਗੁੰਦੀਆਂ ਗੁੱਤਾਂ ਲਮਕਦੀਆਂ ਹੋਈਆਂ ਉਹਨਾਂ ਦੇ ਮੋਢਿਆਂ ਤੋਂ ਹੇਠਾਂ ਨੂੰ ਗੋਲ ਆਕਾਰ ਵਿੱਚ ਉੱਡਦੀਆਂ ਹੋਈਆਂ ਰੌਚਕ ਦ੍ਰਿਸ਼ ਸਾਕਾਰ ਕਰਦੀਆਂ ਹਨ।

ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


Advertisement Zone Below

ਸਭ ਹੱਕ ਰਾਖਵੇਂ ਹਨ © ੨੦੦੮
ਸਰਦਾਰੀ ਕਲੱਬ (ਪੰਜਾਬ)