ਮੁੱਖ ਪੰਨਾ | ਪੰਜਾਬ ਬਾਰੇ | ਪੰਜਾਬੀ ਸੱਭਿਆਚਾਰ | ਅਜ਼ਾਇਬਘਰ | ਮਨ ਪਰਚਾਵਾ | ਖੁੰਢ ਚਰਚਾ | ਫੁੱਟਕਲ | ਗੈਸਟਬੁੱਕ | ਸਾਡਾ ਸੰਪਰਕ

ਤੁਸੀਂ ਇਸ ਵੇਲੇ: ਮਨ ਪਰਚਾਵਾ > ਨਚਣ-ਗਾਉਣ > ਭੰਗੜਾ

ਭੰਗੜਾ
ਟੋਲੀ ਦੀ ਗਿਣਤੀ:ਘੱਟੋ-ਘੱਟ 4
ਵਰਤੇ ਜਾਂਦੇ ਸਾਜ਼:ਪੰਜਾਬੀ ਢੋਲ
ਵਰਗ:ਮਰਦਾਂ ਦਾ ਲੋਕ-ਨਾਚ

ਸੰਖੇਪ ਬਿਓਰਾ:
ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ। ਇਸ ਵਿੱਚ ਤਕੜੇ ਅਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ, ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਅਲਬੇਲੇਪਨ ਵਿੱਚ, ਜੋਸ਼, ਵੀਰਤਾ ਅਤੇ ਹੌਸਲੇ ਭਰਪੂਰ ਨਾਚ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਇਸ ਵਿੱਚ ਆਦਿਮ-ਨਾਚ ਵਾਲੀ ਰੰਗਤ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ। ਸੱਭਿਆਚਾਰ ਦੇ ਇਤਿਹਾਸਿਕ ਕਾਲ-ਕ੍ਰਮ ਵਿੱਚ ਇਸਨੇ ਆਪਣਾ ਰੂਪ ਨਿਖਾਰਿਆ ਅਤੇ ਖੇਤੀ-ਯੁੱਗ ਤੱਕ ਇਹ ਲੋਕ-ਨਾਚ ਪੂਰਨ-ਭਾਂਤ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਭੰਗੜਾ ਕਬਾਇਲੀ ਨਾਚ ਨਾ ਰਹਿ ਕੇ ਕਿਰਸਾਣੀ-ਨਾਚ ਵਧੇਰੇ ਹੈ। ਇਸ ਧਾਰਨਾ ਸਦਕਾ ਇਸ ਲੋਕ-ਨਾਚ ਦਾ ਨਾਮ 'ਫ਼ਸਲ-ਨਾਚ' ਜਾਂ 'ਵਿਸਾਖੀ ਨਾਚ' ਵੀ ਪੈ ਗਿਆ।
ਲੋਕ-ਨਾਚ ਭੰਗੜਾ, ਲੋਕ-ਦਿਲਾਂ ਦੀ ਧੜਕਣ ਦੇ ਪ੍ਰਮਾਣਿਕ ਲੋਕ-ਸਾਜ਼ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ। ਢੋਲ ਪੰਜਾਬੀਆਂ ਦੇ ਬਾਹਰੀ ਅਤੇ ਅੰਦਰੂਨੀ ਮਨੋ-ਵੇਗਾਂ ਦੀ ਤ੍ਰਿਪਤੀ ਦਾ ਵੀ ਮੂਲ ਸਰੋਤ ਹੈ।
ਵਰਤਮਾਨ ਸਮੇਂ ਵਿੱਚ 'ਅਸਲ ਭੰਗੜੇ' ਦਾ ਸਰੂਪ ਬਦਲ ਚੁੱਕਾ ਹੈ। ਬੋਲੀਆਂ ਦੇ ਪੱਧਰ, ਮੁਦਰਾਵਾਂ ਦੇ ਸੰਚਾਰ-ਪੱਧਰ ਅਤੇ ਸਾਜ਼ੋ-ਸਮਾਨ ਆਦਿ ਪੱਖੋਂ ਕਾਫ਼ੀ ਤਬਦੀਲੀਆਂ ਆ ਚੁੱਕੀਆਂ ਹਨ। ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਇਸ ਵਿੱਚ ਸੰਮਿਲਤ ਹੋ ਰਹੀਆਂ ਹਨ। ਨਿਰਸੰਦੇਹ ਭੰਗੜਾ ਪੰਜਾਬੀਆਂ ਦੇ ਹੌਸਲੇ, ਗ਼ੈਰਤ, ਬੀਰਤਾ ਅਤੇ ਇੱਥੋਂ ਦੇ ਖੇਤੀ ਪ੍ਰਧਾਨ ਕਾਰ-ਵਿਹਾਰਾਂ ਦੀ ਮੁੰਹ ਬੋਲ ਦੀ ਤਸਵੀਰ ਹੈ।

ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


Advertisement Zone Below

ਸਭ ਹੱਕ ਰਾਖਵੇਂ ਹਨ © ੨੦੦੮
ਸਰਦਾਰੀ ਕਲੱਬ (ਪੰਜਾਬ)