ਮੁੱਖ ਪੰਨਾ | ਪੰਜਾਬ ਬਾਰੇ | ਪੰਜਾਬੀ ਸੱਭਿਆਚਾਰ | ਅਜ਼ਾਇਬਘਰ | ਮਨ ਪਰਚਾਵਾ | ਖੁੰਢ ਚਰਚਾ | ਫੁੱਟਕਲ | ਗੈਸਟਬੁੱਕ | ਸਾਡਾ ਸੰਪਰਕ

ਤੁਸੀਂ ਇਸ ਵੇਲੇ: ਮਨ ਪਰਚਾਵਾ > ਨਚਣ-ਗਾਉਣ > ਝੂੰਮਰ

ਝੂੰਮਰ
ਟੋਲੀ ਦੀ ਗਿਣਤੀ:ਘੱਟੋ-ਘੱਟ 4
ਵਰਤੇ ਜਾਂਦੇ ਸਾਜ਼:ਪੰਜਾਬੀ ਢੋਲ, ਅਲਗੋਜ਼ੇ
ਵਰਗ:ਮਰਦਾਂ ਦਾ ਲੋਕ-ਨਾਚ

ਸੰਖੇਪ ਬਿਓਰਾ:
ਪ੍ਰਸਿੱਧ ਲੋਕ-ਨਾਚ ਝੂੰਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲਾਰਾਂ ਨੂੰ ਪ੍ਰਗਟ ਕਰਦਾ ਹੈ। ਝੂਮ ਝੂਮ ਕੇ ਨੱਚਣ ਸਦਕਾ ਇਸ ਦਾ ਨਾਮ ਝੂੰਮਰ ਪੈ ਗਿਆ। ਰਾਜਸਥਾਨ ਦੇ ਘੁਮਰ ਵਿਚਲੀਆਂ ਕੁਝ ਵਿਸ਼ੇਸ਼ਤਾਵਾਂ ਵੀ ਇਸ ਵਿੱਚ ਹਨ। ਬਾਰ ਦੇ ਲੋਕਾਂ ਦੇ ਏਧਰਲੇ ਪੰਜਾਬ ਵਿੱਚ ਆ ਕੇ ਵੱਸਣ ਉਪਰੰਤ ਇਹ ਲੋਕ-ਨਾਚ ਵੀ ਇਧਰ ਆ ਗਿਆ। ਇਸ ਨਾਚ ਨੂੰ ਨੱਚਣ ਸਮੇਂ ਇਹ ਲੋਕ ਸਮੂਹਿਕ ਰੂਪ ਵਿੱਚ ਕਿਸੇ ਖੁੱਲੀ ਥਾਂ, ਘੇਰੇ ਦੇ ਅਕਾਰ ਵਿੱਚ ਆਪਣੇ ਹਰਮਨ ਪਿਆਰੇ ਲੋਕ-ਗੀਤ 'ਢੋਲੇ' ਦੇ ਬੋਲਾਂ ਰਾਹੀਂ ਢੋਲ ਦੀ ਤਾਨ ਤੇ ਹੀ ਨਾਚ ਨੱਚਦੇ ਰਹੇ ਹਨ।
ਇਹ ਨਾਚ ਤਿੰਨ ਪੜਾਵਾਂ ਤਹਿਤ ਨੱਚਿਆ ਜਾਂਦਾ ਹੈ, ਜਿਸ ਨੂੰ ਤਿੰਨ ਤਾਲਾਂ (ੳ) ਮੱਠੀ ਤਾਲ (ਅ) ਤੇਜ਼ ਤਾਲ (ੲ) ਬਹੁਤ ਹੀ ਤੇਜ਼ ਤਾਲ ਦਾ ਨਾਮ ਦਿੱਤਾ ਜਾਂਦਾ ਹੈ। ਕਈ ਵਿਦਵਾਨਾਂ ਨੇ ਇਹਨਾਂ ਤਾਲਾਂ ਨੂੰ ਕ੍ਰਮਵਾਰ 'ਝੂੰਮਰ ਦੀ ਤਾਲ', 'ਚੀਣਾ ਛੜਨਾ' ਅਤੇ 'ਧਮਾਲ' ਵੀ ਆਖਿਆ ਹੈ। ਅਸਲ ਵਿੱਚ ਇਸ ਨਾਚ ਦਾ ਆਰੰਭ ਧੀਮੀ ਗਤੀ ਤੋਂ ਸ਼ੁਰੂ ਹੋ ਕੇ ਤੀਜੇ ਪੜਾਅ ਤੱਕ ਅਤਿ ਤੇਜ਼ ਅਤੇ ਜੋਸ਼ੀਲਾ ਹੋ ਜਾਂਦਾ ਹੈ।

ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


Advertisement Zone Below

ਸਭ ਹੱਕ ਰਾਖਵੇਂ ਹਨ © ੨੦੦੮
ਸਰਦਾਰੀ ਕਲੱਬ (ਪੰਜਾਬ)