ਮੁੱਖ ਪੰਨਾ | ਪੰਜਾਬ ਬਾਰੇ | ਪੰਜਾਬੀ ਸੱਭਿਆਚਾਰ | ਅਜ਼ਾਇਬਘਰ | ਮਨ ਪਰਚਾਵਾ | ਖੁੰਢ ਚਰਚਾ | ਫੁੱਟਕਲ | ਗੈਸਟਬੁੱਕ | ਸਾਡਾ ਸੰਪਰਕ

ਤੁਸੀਂ ਇਸ ਵੇਲੇ: ਮਨ ਪਰਚਾਵਾ > ਖੇਡਾਂ > ਪਿੱਠੂ-ਗਰਮ

ਪਿੱਠੂ-ਗਰਮ
ਟੋਲੀ ਦੀ ਗਿਣਤੀ:ਘੱਟੋ-ਘੱਟ 4
ਨਿਯਮ:

ਖੇਡਣ ਦੀ ਵਿੱਧੀ:
ਇਸ ਖੇਡ ਵਿੱਚ ਘੱਟੋ-ਘੱਟ 2-2 ਜਾਣਿਆਂ ਦੀਆਂ ਦੋ ਟੋਲੀਆਂ ਬਚਦੀਆਂ ਹਨ। ਫਿਰ ਪੁਗਾਟਾ (toss) ਕਰਕੇ ਜਿਸਦੀ ਪਹਿਲਾਂ ਵਾਰੀ ਆਉਂਦੀ ਹੈ ਉਸ ਨੇ ਗੀਟੀਆਂ ਦੇ ਲੱਗੇ ਹੋਏ ਢੇਰ ਨੂੰ ਖਿਲਾਰਨਾ ਹੁੰਦਾ ਹੈ। 3-3 ਮੌਕੇ ਮਿਲਦੇ ਹਨ, ਜੇ 3 ਮੌਕੇਆਂ ਵਿੱਚ ਗੀਟੀਆਂ ਖਿਲੱਰ ਜਾਂਣ ਤਾਂ ਤੋੜਣ/ਖਿਲਾਰਨ ਵਾਲੀ ਟੋਲੀ ਦੇ ਬੱਚੇ ਭੱਜ ਜਾਂਦੇ ਆ। ਫਿਰ ਦੂਜੀ ਟੋਲੀ ਦੇ ਬੱਚੇ ਪਿੱਠੂ ਨਾਲ ਗੀਟੀਆਂ ਖਿਲਾਰਨ ਵਾਲੀ ਟੋਲੀ ਦੇ ਬਾਚਿਆਂ ਦੇ ਲੱਕ ਸੇਕਦੇ ਹਨ, ਤੇ ਪਹਿਲੀ ਟੋਲੀ ਵਾਲੇ ਗੀਟੀਆਂ ਦੁਬਾਰਾ ਜੋੜਨ ਦੀ ਕੋਸ਼ਸ਼ ਕਰਦੇ ਹਨ। ਜੇ ਪਹਿਲੀ ਟੋਲੀ ਨੇ ਸਾਰੀਆਂ ਗੀਟੀਆਂ ਲੱਗਾ ਦਿੱਤੀਆਂ ਬਿਨ੍ਹਾਂ ਪਿੱਠੂ ਸਿਕਵਾਏ, ਤਾਂ ਉਸ ਟੋਲੀ ਨੂੰ ਇਕ ਵਾਰੀ ਹੋਰ ਮਿਲ ਜਾਵੇਗੀ। ਨਹੀਂ ਤਾਂ ਦੂਸਰੀ ਟੋਲੀ ਦੀ ਬਾਰੀ ਆਉਂਦੀ ਹੈ। ਇਸ ਤਰੀਕੇ ਨਾਲ ਖੇਡੀ ਜਾਣ ਵਾਲੀ ਇਹ ਇਕ ਰੋਮਾਂਚ ਭਰਪੂਰ ਖੇਡ ਹੈ।

ਤਸਵੀਰ: ਸੁੱਖਆਰਟ.ਕੌਮ ਤੋਂ ਧੰਨਵਾਦ ਸਹਿਤ


ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


Advertisement Zone Below

ਸਭ ਹੱਕ ਰਾਖਵੇਂ ਹਨ © ੨੦੦੮
ਸਰਦਾਰੀ ਕਲੱਬ (ਪੰਜਾਬ)